For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਤੇ ਰਾਜ ਬਲਾਂ ਲਈ 1037 ਪੁਲੀਸ ਮੈਡਲਾਂ ਦਾ ਐਲਾਨ

01:07 PM Aug 14, 2024 IST
ਕੇਂਦਰੀ ਤੇ ਰਾਜ ਬਲਾਂ ਲਈ 1037 ਪੁਲੀਸ ਮੈਡਲਾਂ ਦਾ ਐਲਾਨ
Advertisement

ਨਵੀਂ ਦਿੱਲੀ, 14 ਅਗਸਤ
ਕੇਂਦਰ ਸਰਕਾਰ ਨੇ ਅੱਜ ਕੇਂਦਰੀ ਅਤੇ ਰਾਜ ਬਲਾਂ ਦੇ 1037 ਪੁਲੀਸ ਮੁਲਾਜ਼ਮਾਂ ਲਈ ਬਹਾਦਰੀ ਤੇ ਸੇਵਾ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ 214 ਜਵਾਨਾਂ ਨੂੰ ਬਹਾਦਰੀ ਦੇ ਮੈਡਲ ਦਿੱਤੇ ਜਾਣਗੇ, ਜਿਸ ਵਿੱਚ ਰਾਸ਼ਟਰਪਤੀ ਬਹਾਦਰੀ ਮੈਡਲ (ਪੀਐੱਮਜੀ) ਅਤੇ 231 ਬਹਾਦਰੀ ਮੈਡਲ (ਜੀਐੱਮ) ਸ਼ਾਮਲ ਹਨ। ਜੀਐੱਮ ਵਿੱਚ ਫਾਇਰ ਫਾਈਟਰਾਂ ਲਈ ਚਾਰ ਮੈਡਲ ਅਤੇ ਸਿਵਲ ਡਿਫੈਂਸ ਕਰਮਚਾਰੀਆਂ ਲਈ ਇੱਕ ਮੈਡਲ ਸ਼ਾਮਲ ਹੈ। ਸੀਆਰਪੀਐੱਫ ਨੂੰ ਸਭ ਤੋਂ ਵੱਧ 52 ਬਹਾਦਰੀ ਮੈਡਲ ਦਿੱਤੇ ਜਾਣਗੇ, 31 ਬਹਾਦਰੀ ਮੈਡਲ ਜੰਮੂ ਅਤੇ ਕਸ਼ਮੀਰ ਪੁਲੀਸ ਨੂੰ ਦਿੱਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ 17-17, ਛੱਤੀਸਗੜ੍ਹ ਦੇ 15 ਅਤੇ ਮੱਧ ਪ੍ਰਦੇਸ਼ ਦੇ 12 ਪੁਲੀਸ ਮੁਲਾਜ਼ਮਾਂ ਨੂੰ ਬਹਾਦਰੀ ਦੇ ਮੈਡਲ ਦਿੱਤੇ ਜਾਣਗੇ। ਤਿਲੰਗਾਨਾ ਪੁਲੀਸ ਦੇ ਹੈੱਡ ਕਾਂਸਟੇਬਲ ਚਡੁਵੂ ਯਾਦੱਈਆ ਨੂੰ ਬਹਾਦਰੀ ਲਈ ਸਰਵਉੱਚ ਪੁਲੀਸ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ।

Advertisement
Advertisement
Author Image

Advertisement
×