ਐਨੀ ਮਿਸ ਤੇ ਨਿਕਸਨ ਮਿਸਟਰ ਫੇਅਰਵੈਲ ਬਣੇ
ਸ਼ਾਹਬਾਦ ਮਾਰਕੰਡਾ: ਭਾਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬੈਨ ਦੀ 12ਵੀਂ ਕਲਾਸ ਦੇ ਬੱਚਿਆਂ ਦਾ ਵਿਦਾਇਗੀ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਸ਼ੁਭ ਆਰੰਭ ਸਕੂਲ ਚੇਅਰਮੈਨ ਓਮ ਨਾਥ ਸੈਣੀ ਨੇ ਕੀਤਾ। ਸਕੂਲ ਦੀ ਪ੍ਰਿੰਸੀਪਲ ਸੁਨੀਤਾ ਖੰਨਾ ਨੇ ਬੱਚਿਆਂ ਤੇ ਸਕੂਲ ਸਟਾਫ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਪ੍ਰਿੰਸੀਪਲ ਨੇ ਬੱਚਿਆਂ ਨੂੰ ਮੋਬਾਈਲ ਫੋਨ ਦੀ ਵਰਤੋਂ ਪੜ੍ਹਾਈ ’ਚ ਸਹਾਇਕ ਯੰਤਰ ਦੇ ਰੂਪ ਵਿਚ ਕਰਨ ਲਈ ਕਿਹਾ ਤੇ ਉਨ੍ਹਾਂ ਨੂੰ ਕਲਾਸ ਵਿੱਚ ਚੰਗੇ ਨੰਬਰ ਲਿਆਉਣ ਲਈ ਪ੍ਰੇਰਿਤ ਕੀਤਾ। 11ਵੀਂ ਕਲਾਸ ਦੇ ਬੱਚਿਆਂ ਨੇ 12ਵੀਂ ਕਲਾਸ ਦੇ ਬੱਚਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਗਿਆਰ੍ਹਵੀਂ ਕਲਾਸ ਦੇ ਬੱਚਿਆਂ ਨੇ ਬਾਰ੍ਹਵੀਂ ਦੀ ਐਨੀ ਨੂੰ ਮਿਸ ਫੇਅਰਵੈਲ, ਨਿਕਸਨ ਨੂੰ ਮਿਸਟਰ ਫੇਅਰਵੈਲ, ਅਨਿਕੇਤ ਨੂੰ ਮਿਸਟਰ ਹੈਂਡਸਮ, ਸਾਨੀਆਂ ਤੇ ਵੰਸ਼ਿਕਾ ਨੂੰ ਮਿਸ ਬਿਊਟੀਫੁੱਲ ਦਾ ਟਾਈਟਲ ਦੇ ਕੇ ਸਨਮਾਨਿਆ। 12ਵੀਂ ਦੇ ਵਿਦਿਆਰਥੀਆਂ ਨੇ 11ਵੀਂ ਦੇ ਬੱਚਿਆਂ ਦਾ ਧੰਨਵਾਦ ਕੀਤਾ। ਸਕੂਲ ਦੇ ਚੇਅਰਮੈਨ ਓਮ ਨਾਥ ਸੈਣੀ ਤੇ ਪ੍ਰਿੰਸੀਪਲ ਖੰਨਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਚੇਅਰਮੈਨ ਸੈਣੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਜਿਹੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਪੜ੍ਹਾਈ ਤੋਂ ਬਿਨਾਂ ਵਿਅਕਤੀ ਦਾ ਜੀਵਨ ਅਧੂਰਾ ਹੈ। -ਪੱਤਰ ਪ੍ਰੇਰਕ