ਅੰਕੁਸ਼ ਸ਼ਰਮਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ
10:44 AM Sep 05, 2024 IST
ਜਲੰਧਰ:
Advertisement
ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਫਿਜ਼ਿਕਸ ਦੇ ਲੈਕਚਰਾਰ ਅੰਕੁਸ਼ ਸ਼ਰਮਾ ਨੇ 40 ਸਾਲ ਉਮਰ ਕੈਟੇਗਰੀ (ਲੜਕਿਆਂ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਡੀਅਨ ਆਇਲ ਵੱਲੋਂ ਕਰਵਾਈ ਗਈ ਚਾਰ ਰੋਜ਼ਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਅੰਕੁਸ਼ ਸ਼ਰਮਾ ਦਾ ਸਨਮਾਨ ਕੀਤਾ। ਇਸ ਟੂਰਨਾਮੈਂਟ ਵਿੱਚ 600 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਅੰਕੁਸ਼ ਸ਼ਰਮਾ ਨੇ ਪਹਿਲਾਂ ਵੀ ‘ਇੰਟਰ ਪੌਲੀਟੈਕਨਿਕ ਸਟਾਫ ਟੂਰਨਾਮੈਂਟ’ ਜਿੱਤਿਆ ਸੀ ਤੇ ਉਨ੍ਹਾਂ ਨੂੰ ਬੈਸਟ ਪਲੇਅਰ ਦਾ ਖਿਤਾਬ ਮਿਲਿਆ ਸੀ। ਇਸ ਮੌਕੇ ਅਪਲਾਈਡ ਸਾਇੰਸ ਵਿਭਾਗ ਦੇ ਮੁਖੀ ਮੰਜੂ ਮਨਚੰਦਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement