For the best experience, open
https://m.punjabitribuneonline.com
on your mobile browser.
Advertisement

ਜੀਸੀਜੀ ਵਿੱਚ ਹੋਏ ਮੁਕਾਬਲੇ ਵਿੱਚ ਅੰਕਿਤਾ ਮਿਸ ਫਰੈਸ਼ਰ ਬਣੀ

07:34 AM Sep 12, 2024 IST
ਜੀਸੀਜੀ ਵਿੱਚ ਹੋਏ ਮੁਕਾਬਲੇ ਵਿੱਚ ਅੰਕਿਤਾ ਮਿਸ ਫਰੈਸ਼ਰ ਬਣੀ
ਜੇਤੂ ਵਿਦਿਆਰਥਣਾਂ ਪ੍ਰਿੰਸੀਪਲ ਸੁਮਨ ਲਤਾ ਅਤੇ ਹੋਰਨਾਂ ਨਾਲ। - ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਸਤੰਬਰ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਸਾਇੰਸ ਅਤੇ ਕੰਪਿਊਟਰ ਵਿਭਾਗ ਵੱਲੋਂ ਫਰੈਸ਼ਰ ਪਾਰਟੀ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਸੁਮਨ ਲਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ। ਵਿਦਿਆਰਥਣਾਂ ਨੇ ਬਾਲੀਵੁੱਡ ਡਾਂਸ, ਗੀਤਾਂ ਅਤੇ ਭੰਗੜੇ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਰੈਂਪ ਵਾਕ ਕੀਤਾ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਅੰਕਿਤਾ ਨੂੰ ‘ਮਿਸ ਫਰੈਸ਼ਰ’, ਬਾਣੀ ਨੂੰ ਪਹਿਲੀ ਰਨਰਅੱਪ, ਸਿਮਰਨਪ੍ਰੀਤ ਨੂੰ ਦੂਜੀ ਰਨਰ ਅੱਪ, ਮਨਪ੍ਰੀਤ ਨੂੰ ਮਿਸ ਕੈਟਵਾਕ, ਅਰਸ਼ਪ੍ਰੀਤ ਨੂੰ ਮਿਸ ਕਰਾਊਨਿੰਗ ਗਲੋਰੀ, ਤਰਨਜੀਤ ਨੂੰ ਮਿਸ ਚੀਅਰਫੁੱਲ ਮੁਸਕਾਨ, ਖੁਸ਼ੀ ਨੂੰ ਮਿਸ ਕਾਨਫੀਡੈਂਟ ਅਤੇ ਨਿਹਾਰਿਕਾ ਨੂੰ ਮਿਸ ਫੈਸ਼ਨਿਸਟਾ ਦੇ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਦੀਪ ਦੁਆ, ਰੀਨਾ ਚੋਪੜਾ ਅਤੇ ਸੋਨੀਆ ਪਾਹਵਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਮੁੱਖ ਮਹਿਮਾਨ ਪ੍ਰਿੰਸੀਪਲ ਸੁਮਨ ਲਤਾ ਨੇ ਸਾਰੇ ਜੇਤੂ ਵਿਦਿਆਰਥੀਆਂ ਅਤੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੱਤੀ। ਸਮਾਗਮ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਸੀਨੀਅਰ ਸਟਾਫ਼ ਅਤੇ ਕੌਂਸਲ ਮੈਂਬਰ ਹਾਜ਼ਰ ਸਨ।

Advertisement

Advertisement
Advertisement
Author Image

Advertisement