For the best experience, open
https://m.punjabitribuneonline.com
on your mobile browser.
Advertisement

ਅਨੀਤਾ ਸੂਦ ਪੈਰਾਲੰਪਿਕ ਟੀਮ ਦੀ ਨਿਗਰਾਨ ਨਿਯੁਕਤ

08:30 AM Jul 25, 2024 IST
ਅਨੀਤਾ ਸੂਦ ਪੈਰਾਲੰਪਿਕ ਟੀਮ ਦੀ ਨਿਗਰਾਨ ਨਿਯੁਕਤ
Advertisement

ਤਰਨ ਤਾਰਨ: ਇੱਥੋਂ ਦੀ ਅਨੀਤਾ ਸੂਦ (74) ਨੂੰ ਪੈਰਾ-ਲੰਪਿਕ ਕਮੇਟੀ ਆਫ਼ ਇੰਡੀਆ ਵੱਲੋਂ ਪੈਰਸ (ਫਰਾਂਸ) ਵਿੱਚ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਨਿਗਰਾਨ ਨਿਯੁਕਤ ਕੀਤਾ ਗਿਆ ਹੈ| ਇਹ ਖੇਡਾਂ 28 ਅਗਸਤ ਤੋਂ ਸ਼ੁਰੂ ਹੋ ਕੇ 8 ਸਤੰਬਰ ਤੱਕ ਚਲਣਗੀਆਂ| ਅਨੀਤਾ ਸੂਦ ਕਾਲਜ ਵਿੱਚ ਪੜ੍ਹਦਿਆਂ ਖੁਦ ਨੈਸ਼ਨਲ ਪੱਧਰ ਦੀ ਖਿਡਾਰਨ ਰਹੀ ਹੈ| ਉਹ 1971 ਤੋਂ 1974 ਤੱਕ ਕੌਮੀ ਪੱਧਰ ਦੀ ਲੰਬੀ ਛਾਲ ਦੀ ਚੈਂਪੀਅਨ ਰਹੀ ਹੈ| ਉਨ੍ਹਾਂ ਪੈਰਾਲੰਪਿਕ ਕਮੇਟੀ ਆਫ਼ ਇੰਡੀਆ ਵੱਲੋਂ ਟੀਮ ਦੇ ਨਿਗਰਾਨ ਵਜੋਂ ਨਿਯੁਕਤ ਕੀਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ| ਇਹ ਪੈਰਾ-ਓਲੰਪਿਕ ਖੇਡਾਂ ਓਲੰਪਿਕ ਖੇਡਾਂ ਮਗਰੋਂ ਹੁੰਦੀਆਂ ਹਨ| -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement