For the best experience, open
https://m.punjabitribuneonline.com
on your mobile browser.
Advertisement

ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨਣ ਤੋਂ ਭਾਜਪਾ ਕਾਰਕੁਨ ਬਾਗੋ-ਬਾਗ

06:45 AM Apr 17, 2024 IST
ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨਣ ਤੋਂ ਭਾਜਪਾ ਕਾਰਕੁਨ ਬਾਗੋ ਬਾਗ
ਫਗਵਾੜਾ ਵਿੱਚ ਅਨੀਤਾ ਸੋਮ ਪ੍ਰਕਾਸ਼ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਮਰਥਕ।
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 16 ਅਪਰੈਲ
ਹੁਸ਼ਿਆਰਪੁਰ ਲੋਕ ਸਭਾ ਹਲਕੇ (ਰਾਖਵੇਂ) ਤੋਂ ਭਾਜਪਾ ਵੱਲੋਂ ਉਮੀਦਵਾਰ ਐਲਾਨੀ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਘਰ ਅੱਜ ਵੱਡੀ ਗਿਣਤੀ ਵਰਕਰਾਂ ਪੁੱਜੇ ਅਤੇ ਖੁਸ਼ੀ ਸਾਂਝੀ ਕਰਦਿਆਂ ਭੰਗੜੇ ਪਾਏ।
ਅਨੀਤਾ ਸੋਮ ਪ੍ਰਕਾਸ਼ ਦਾ ਜਨਮ 20 ਦਸੰਬਰ 1959 ਨੂੰ ਗੜ੍ਹਸ਼ੰਕਰ (ਹੁਸ਼ਿਆਰਪੁਰ) ’ਚ ਮਾਤਾ ਹਰਨਾਮ ਕੌਰ ਪਿਤਾ ਮੋਤਾ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਧਾਰਮਿਕ ਸ਼ਖ਼ਸੀਅਤ ਸਨ ਤੇ ਖੁਰਾਲਗੜ੍ਹ ਸਣੇ ਗੜ੍ਹਸ਼ੰਕਰ ਦੇ ਕਈ ਗੁਰਦੁਆਰਿਆਂ ਨੂੰ ਸਥਾਪਿਤ ਕਰਨ ’ਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ।
ਸੋਮ ਪ੍ਰਕਾਸ਼ ਆਪਣੀ ਨੌਕਰੀ ਤੋਂ ਬਾਅਦ ਸਿਆਸਤ ’ਚ ਆ ਗਏ ਅਤੇ ਹੁਸ਼ਿਆਰਪੁਰ ਲੋਕ ਸਭਾ ਤੋਂ ਪਹਿਲੀ ਵਾਰ ਚੋਣ ਹਾਰ ਗਏ ਸਨ, ਫਿਰ ਉਹ ਦੋ ਵਾਰ ਵਿਧਾਇਕ ਰਹੇ ਤੇ ਫਿਰ ਉਹ ਕੇਂਦਰੀ ਮੰਤਰੀ ਬਣ ਗਏ।
ਉਹ ਭਾਵੇਂ ਬਹੁਤ ਸਮਾਂ ਦਿੱਲੀ ਗੁਜ਼ਾਰਦੇ ਹਨ ਪਰ ਅਨੀਤਾ ਦਾ ਲੋਕਾਂ ਦੇ ਜਾਣ-ਆਉਣ, ਦੁੱਖ-ਸੁੱਖ ’ਚ ਸ਼ਾਮਿਲ ਹੋਣਾ, ਲੋੜਵੰਦਾਂ ਦੀ ਮਦਦ ਕਰਨਾ, ਹਰ ਤਿਉਹਾਰ ਨੂੰ ਲੋਕਾਂ ਨਾਲ ਮਨਾਉਣਾ ਉਨ੍ਹਾਂ ਦੀ ਪਛਾਣ ਬਣ ਚੁੱਕਾ ਹੈ।
ਉਹ ਪਿਛਲੇ 5 ਸਾਲ ਤੋਂ ਹਰਗੋਬਿੰਦ ਨਗਰ ਖੇਤਰ ’ਚ ਲੋਕਾਂ ਦੀ ਸੇਵਾ ਨੂੰ ਸਮਰਪਿਤ ਜਨਤਾ ਦੀ ਰਸੋਈ ਚਲਾ ਰਹੇ ਹਨ, ਜਿੱਥੇ ਹਰ ਰੋਜ਼ 1 ਹਜ਼ਾਰ ਦੇ ਕਰੀਬ ਲੋਕ 10 ਰੁਪਏ ’ਚ ਥੈਲੀ ਖਾਣਾ ਖਾ ਕੇ ਢਿੱਠ ਭਰਦੇ ਹਨ। ਇਲਾਕੇ ’ਚ ਉਨ੍ਹਾਂ ਦੀ ਚੰਗੀ ਪੈਠ ਹੈ ਤੇ ਟਿਕਟ ਮਿਲਣ ਤੋਂ ਕਈ ਲੋਕ ਖੁਸ਼ ਹਨ ਤੇ ਉਨ੍ਹਾਂ ਵੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×