ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਨੀਤਾ ਸ਼ਬਦੀਸ਼ ਨੇ ਸਾਕਾਰ ਕੀਤਾ ਜਬਰ-ਜਨਾਹ ਪੀੜਤਾਂ ਦਾ ਦਰਦ

10:44 AM Nov 08, 2023 IST
ਨਾਟਕ ਖੇਡਦੀ ਹੋਈ ਅਨੀਤਾ ਸ਼ਬਦੀਸ਼।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਨਵੰਬਰ
ਇੱਥੇ ਚੱਲ ਰਹੇ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਚੌਥੇ ਦਿਨ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ‘ਮਨ ਮਿੱਟੀ ਦਾ ਬੋਲਿਆ’ ਖੇਡਿਆ ਗਿਆ। ਇਸ ਦੀ ਸਕ੍ਰਿਪਟ ਕੁਝ ਸੱਚੀਆਂ ਘਟਨਾਵਾਂ ਦੇ ਆਧਾਰ ’ਤੇ ਸ਼ਬਦੀਸ਼ ਨੇ ਲਿਖੀ ਸੀ। ਇਸ ਸੋਲੋ ਨਾਟਕ ਦੀ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਨਾਟਕ ਨਿਰਦੇਸ਼ਤ ਵੀ ਕੀਤਾ ਸੀ। ਇਹ ਨਾਟ ਉਤਸਵ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਇਹ ਨਾਟਕ ਵੱਖੋ-ਵੱਖਰੇ ਹਾਲਾਤ ਵਿੱਚ ਜਬਰ-ਜਨਾਹ ਦਾ ਸ਼ਿਕਾਰ ਔਰਤਾਂ ਦੇ ਦਰਦ ਦੀ ਗਾਥਾ ਹੈ। ਇਸ ਵਿੱਚ ਮਾਸੂਮ ਬੱਚੀ ਹੈ, ਜੋ ਘਰ ਵਿੱਚ ਹੀ ਬਾਪ ਤੇ ਦਾਦੇ ਦਾ ਸ਼ਿਕਾਰ ਹੁੰਦੀ ਹੈ। ਇੱਕ ਦੋਸਤ ਦਾ ਸ਼ਿਕਾਰ ਬਣੀ ਮੁਟਿਆਰ ਹੈ; ਪਤੀ ਦਾ ਘਰ ਛੱਡ ਚੁੱਕੀ ਗ਼ਰੀਬ ਔਰਤ ਹੈ; ਤੇ ਪੰਚਾਇਤ ਦੇ ਫ਼ਰਮਾਨ ’ਤੇ ਜਬਰ-ਜਨਾਹ ਦੀ ਸ਼ਿਕਾਰ ਹੋਈ ਤਲਾਕਸ਼ੁਦਾ ਔਰਤ ਮੁਖਤਾਰਾਂ ਮਾਈ ਹੈ। ਇਸ ਦੀ ਅਦਾਕਾਰਾ ਅਨੀਤਾ ਸ਼ਬਦੀਸ਼ ਹਰ ਕਿਰਦਾਰ ਦਾ ਦਰਦ; ਉਸ ਦਾ ਪ੍ਰਤੀਰੋਧ ਤੇ ਹਾਰ-ਜਿੱਤ ਦੀ ਮਨੋਦਸ਼ਾ ਨੂੰ ਮੰਚ ’ਤੇ ਸਾਕਾਰ ਕਰ ਰਹੀ ਸੀ। ਉਹ ਫੇਡ ਇੰਨ ਤੇ ਫੇਡ ਆਉਟ ਕੀਤੇ ਬਿਨਾ ਮੰਚ ’ਤੇ ਹੀ ਆਪਣੇ ਕਿਰਦਾਰ ਨੂੰ ਬਦਲ ਰਹੀ ਸੀ, ਜਿਸ ਲਈ ਸਿਰਫ਼ ਚੁੰਨੀ ਤਬਦੀਲ ਕੀਤੀ ਜਾ ਰਹੀ ਸੀ ਤੇ ਇਹ ਚੁੰਨੀ ਸਵਾਲ ਦੀ ਸ਼ਕਲ ਵਿੱਚ ਮੰਚ ’ਤੇ ਹੀ ਆਪਣੀ ਜਗ੍ਹਾ ਬਦਲ ਰਹੀ ਸੀ।
ਇਹ ਨਾਟਕ ਭਾਰਤ ਤੇ ਪਾਕਿਸਤਾਨ ਵਿੱਚ ਵਾਪਰਦਾ ਹੈ, ਪਰ ਜਿਸ ਮਰਦ ਪ੍ਰਧਾਨ ਸਮਾਜ ਦੀਆਂ ਪਰਤਾਂ ਫਰੋਲਦਾ ਹੈ, ਉਹ ਵਿਸ਼ਵ-ਵਿਆਪੀ ਵਰਤਾਰਾ ਹੈ। ਇਹ ਮਰਦਾਂ ਖ਼ਿਲਾਫ਼ ਨਹੀਂ, ਮਰਦ-ਪ੍ਰਧਾਨ ਸਮਾਜ ਨੂੰ ਚੁਣੌਤੀ ਦਿੰਦਾ ਨਾਟਕ ਹੈ; ਤੇ ਜਿਨ੍ਹਾਂ ਮਰਦਾਂ ਦੇ ਚਿਹਰੇ ਬੇ-ਨਕਾਬ ਕਰਦਾ ਹੈ, ਪਰ ਸਮਾਜ ਅੰਦਰ ਬਰਾਬਰੀ ਦੇ ਸੰਘਰਸ਼ ਨੂੰ ਹੀ ਸਮੱਸਿਆ ਦਾ ਸਦੀਵੀ ਹੱਲ ਸਵੀਕਾਰ ਕਰਦਾ ਹੈ।
ਇਸ ਨਾਟਕ ਦਾ ਸੰਗੀਤ ਦਿਲਖੁਸ਼ ਥਿੰਦ ਦਾ ਸੀ ਤੇ ਗਾਇਕਾ ਮਿੰਨੀ ਦਿਲਖੁਸ਼ ਸਨ, ਜਿਸ ਨੂੰ ਸੁਮੀਤ ਸੇਖਾ ਅਪਰੇਟ ਕਰ ਰਹੇ ਸਨ। ਇਸ ਦਾ ਸੈੱਟ ਲੱਖਾ ਲਹਿਰੀ ਨੇ ਡਜਿ਼ਾਈਨ ਕੀਤਾ ਤੇ ਲਾਈਟਿੰਗ ਹਰਮੀਤ ਭੁੱਲਰ ਦੀ ਸੀ।

Advertisement

Advertisement