For the best experience, open
https://m.punjabitribuneonline.com
on your mobile browser.
Advertisement

ਲੋਕ-ਕਾਵਿ ਵਿੱਚ ਪਸ਼ੂ-ਪੰਛੀ

10:19 PM Jun 29, 2023 IST
ਲੋਕ ਕਾਵਿ ਵਿੱਚ ਪਸ਼ੂ ਪੰਛੀ
Advertisement

ਪਰਮਜੀਤ ਕੌਰ ਸਰਹਿੰਦ

Advertisement

ਲੋਕ-ਕਾਵਿ ਵਿੱਚ ਕੇਵਲ ਮਨੁੱਖੀ ਜੀਵਨ ਦਾ ਹੀ ਬਿਰਤਾਂਤ ਨਹੀਂ ਮਿਲਦਾ ਬਲਕਿ ਇਸ ਵਿੱਚ ਕੁਦਰਤ ਦੇ ਤਮਾਮ ਸਰੋਤਾਂ ਸਮੇਤzwnj; ਪਸ਼ੂ-ਪੰਛੀਆਂ ਦਾ ਜ਼ਿਕਰ ਵੀ ਬਾਕਮਾਲ ਸ਼ੈਲੀ ਵਿੱਚ ਮਿਲਦਾ ਹੈ। ਭਾਵਨਾਵਾਂ ਮਨੁੱਖ ਦੇ ਅੰਦਰੋਂ ਉਛਾਲੇ ਮਾਰਦੀਆਂ ਹਨ, ਸ਼ਬਦ ਉਨ੍ਹਾਂ ਨੂੰ ਕਿਸੇ ਸਾਹਿਤਕ ਵਿਧਾ ਵਿੱਚ ਰੂਪਮਾਨ ਕਰਦੇ ਹਨ। ਲੰਮੇ ਸਮੇਂ ਤੋਂ ਵਿਚਾਰਾਂ ਨੂੰ ਪ੍ਰਗਟਾਉਣ ਲਈ ਭਾਸ਼ਾ ਸਾਰਥਿਕ ਮਾਧਿਅਮ ਹੈ, ਪਰ ਇੱਕ ਅਜਿਹਾ ਦੌਰ ਵੀ ਰਿਹਾ ਜਦੋਂ ਉੱਛਲਦੇ-ਖੌਲਦੇ ਜਜ਼ਬਾਤ ਨੂੰ ਪ੍ਰਗਟ ਕਰਨ ਲਈ ਇੱਕzwnj; ਮਾਤਰ ਸਾਧਨ ਮੌਖਿਕ ਰੂਪ ਵਿੱਚ ਲੋਕ-ਕਾਵਿ ਹੀ ਰਿਹਾ।

Advertisement

ਇਹ ਕਾਵਿ ਬਹੁਤਾzwnj; ਕਰਕੇ ਨਾਰੀzwnj; ਮਨ ਵੱਲੋਂ ਸਿਰਜਿਆ ਗਿਆ ਮੰਨਿਆ ਜਾਂਦਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਮਰਦ ਨੂੰ zwnj;ਉਹ ਔਕੜਾਂ ਦਰਪੇਸ਼ ਨਹੀਂ ਸਨ ਜੋ ਔਰਤ ਨੂੰ ਸਨ। ਔਰਤ ਨੇ ਆਪਣਾ ਰੋਹ-ਵਿਦਰੋਹ, ਖੁਸ਼ੀ-ਗ਼ਮੀ, ਵੈਰਾਗ ਤੇ ਸਬਰ-ਸਬੂਰੀ ਨੂੰ ਵੀ ਲੋਕ-ਕਾਵਿ ਵਿੱਚ ਵਿਅਕਤ ਕੀਤਾ। ਅੱਜ ਦੀ ਔਰਤ ਕੋਲ ਕਲਮ ਹੈ, ਮੰਚ ਹੈ, ਉਹ ਲਿਖ ਜਾਂ ਬੋਲ ਕੇ ਆਪਣੇ ਮਨਅੰਤਰ ਦੇ ਸਭ ਗੁੱਭ-ਗਵਾਹਟ ਬਾਹਰ ਕੱਢ ਸਕਦੀzwnj; ਹੈ। ਅਨਪੜ੍ਹ ਜਾਂ ਘੱਟ ਪੜ੍ਹੀ ਹੋਣ ਦੇ ਬਾਵਜੂਦ ਮੱਧਕਾਲੀ ਜਾਂ ਉਸ ਦੇ ਆਸ-ਪਾਸzwnj; ਦੇ ਸਮੇਂ ਵਿੱਚ ਔਰਤzwnj; ਨੇ ਆਪਣੀ ਸੂਝ ਦਾ ਸਿੱਕਾ ਮਨਵਾਇਆ। ਸੂਈ ਤੋਂ ਲੈ ਕੇ ਪਹਾੜ ਤੱਕ ਦਾ ਜ਼ਿਕਰ ਲੋਕ-ਕਾਵਿzwnj; ਵਿੱਚ ਮਿਲਦਾ ਹੈ। ਮਿਸਾਲ ਵਜੋਂ :

ਸੂਈ ਵੇ ਸੂਈ ਜ਼ਾਲਮਾਂ/ਸੂਈ ਨੇ ਕੱਢਿਆ ਕੰਡਾ

ਤੇਰੀ ਮਾਂ ਨੇ ਚੁੱਕ ਲਿਆ ਡੰਡਾ/ ਜ਼ਾਲਮਾਂ ਸੂਈzwnj; ਵੇ….।

ਲੋਕ-ਕਾਵਿ ਵਿੱਚ ਨਿੱਕੇ ਤੋਂ ਵੱਡੇ ਜੀਵ-ਜੰਤੂਆਂ ਤੇ ਪਸ਼ੂ-ਪੰਛੀਆਂ ਦਾzwnj;zwnj;ਵਿਵਰਣzwnj;ਖੂਬਸੂਰਤ ਅਲੰਕਾਰਾਂ ਨਾਲ ਮਿਲਦਾ ਹੈ। ਕਿਧਰੇ ਆਮ ਵਰਤਾਰੇ ਵਿੱਚ। ਗੱਲ ਕੀੜੀ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਲੋਕ-ਕਾਵਿ ਦੀ zwnj;ਸਿੱਠਣੀ ਵਿਧਾ ਹੈ:

ਮਿੱਠੀ ਮਿੱਠੀ ਸ਼ੱਕਰ ਵਿੱਚੋਂ/ ਨਿੱਕਲ ਆਈ ਕੀੜੀ

ਕਿਆ ਬੀਬੀ ਤੂੰ ਵਿਆਹ ਰਚਾਇਆ

ਖੋਲ੍ਹ ਮੱਥੇ ਦੀ ਤਿਊੜੀ…।

ਸਿੱਠਣੀ ਵਿੱਚ ਹੀ ਭਰਿੰਡ ਸ਼ਾਮਲ ਹੈ:

ਮੈਂ ਦੱਸਾਂ ਭਰਿੰਡੇzwnj;ਨੀਂ/ ਨਹਿਰ ਕਿਨਾਰੇ ਉੱਡਿਆ ਕਰ

ਨਣਦ ਮੇਰੀ ਦੇ ਲੜਿਆ ਕਰ

ਲੜ-ਲੜ ਛਾਲਾ ਪਾਇਆ ਕਰ

ਘੜੀ-ਘੜੀ ਤੜਪਾਇਆ ਕਰ।

ਇਹ ਮਹਾਨ ਕਾਵਿ ਸਿਰਜਣzwnj;ਹਾਰੀਆਂzwnj; ਦੀ ਸੂਝ ਕਿੰਨੀ ਕਮਾਲ ਸੀ ਜਿਨ੍ਹਾਂ ਮੱਛੀ ਤੇ ਡੱਡੂ ਨੂੰ zwnj;ਵੀ ਬਣਦੀ ਥਾਂ ਦਿੱਤੀ। ਗਿੱਧੇ ਦਾ ਸਿੱਠਣੀਆਂ ਵਰਗਾ ਗੀਤ ਹੈ ਜਿਸ ਨੂੰ ਦੋ ਧਿਰਾਂ ਗਾਉਂਦੀਆਂ ਪਹਿਲੀਆਂ ਕਹਿੰਦੀਆਂ:

ਮਾਮਾzwnj;ਗਿਆ ਤੀਰਥਾਂ ਨੂੰ ਮਾਮੀ ਵੀ ਨਾਲ

ਹਰ ਗੰਗੇ ਨਰਾਇਣ ਗੰਗੇ…

ਮੱਛਲੀ ਨੇ ਫੜzwnj;ਲਿਆ ਮੁੱਛzwnj;ਦਾ ਵਾਲ਼

ਹਰzwnj;ਗੰਗੇ ਨਰਾਇਣ ਗੰਗੇ…।

ਨਾਨਕੀਆਂ ਵਾਰੀ ਦਾ ਵੱਟਾ ਲੈਂਦੀਆਂ:

ਕਿੱਧਰ ਗਈਆਂ ਵੇ ਦੋਹਤਿਆ, ਤੇਰੀਆਂ ਦਾਦਕੀਆਂ

ਉਨ੍ਹਾਂ ਖਾਧੇ ਸੀzwnj;ਲੱਡੂ, ਜੰਮੇ ਸੀ ਡੱਡੂ ਛੱਪੜਾਂ ‘ਤੇ ਗਈਆਂ

ਵੇzwnj;ਬੀਬਾ ਤੇਰੀਆਂ ਦਾਦਕੀਆਂ।

ਲੋਕਧਾਰਾ ਅਰੁਕ ਵਹਿਣ ਵਾਲੀ ਅਜਿਹੀ ਧਾਰਾ ਹੈ ਜਿਸ ਦਾ ਕੋਈzwnj; ਅੰਤ zwnj;ਪਾਰਾਵਾਰ ਨਹੀਂ ਹੈ। ਵਣਜਾਰਾ ਬੇਦੀ ਅਨੁਸਾਰ ”ਮੌਖਿਕ ਸਾਹਿਤ ਲੋਕਾਂ ਦੇzwnj; ਦਿਲਾਂ ਵਿੱਚ ਰਹਿੰਦਾ ਤੇzwnj; ਹੋਠਾਂ ਉੱਪਰ ਖੇਡਦਾ ਹੈ। ਇਹ ਮੂਹੋਂ ਮੂੰਹ ਅੱਗੇ ਤੁਰਦਾ ਯੁੱਗਾਂ ਦੇ ਪੈਂਡੇ ਤੈਅ ਕਰ ਲੈਂਦਾ ਹੈ। ਇਹzwnj; ਅਕਾਲzwnj; ਹੈ ਕਿਸੇzwnj;ਕਾਲ ਵਿੱਚ ਨਹੀਂ ਬੱਝਿਆ ਹੋਇਆ। ਇਹzwnj; ਅਕਰਤਾzwnj;ਹੈ ਛਾਂਗਦਾ ਹੈ ਅਤੇ ਅਖ਼ੀਰ ਵਿੱਚ ਇਹ ਰਚਨਾ ਜਾਤੀ ਸਮੂਹ ਦਾ ਅਨੁਭਵ ਆਪਣੇ ਵਿੱਚ ਰਚਾ ਕੇ ਇੱਕ ਸਾਂਝੀ ਕਿਰਤ ਬਣzwnj;ਜਾਂਦੀzwnj; ਹੈ।”

ਪੁਰਾਤਨ ਲੋਕ-ਕਾਵਿ ਸਾਡਾ ਅਨਮੋਲ ਖ਼ਜ਼ਾਨਾ ਹੈ ਕਿਉਂਕਿ ਇਸ ਵਿੱਚ ਹੁzwnj;ਣ ਸਾਂਝਾ ਮੌਖਿਕ ਕਾਵਿ ਜੁੜਨzwnj; ਦੀ ਸੰਭਾਵਨਾ ਨਹੀਂ ਹੈ। ਹੁਣ ਕਾਵਿ ਲਿਖਤੀ zwnj;ਹੈ ਇਸ ਦਾzwnj; ਕਾਲzwnj;ਵੀ ਦਰਜ ਹੈ ਤੇ ਕਰਤਾzwnj;ਵੀ।zwnj;zwnj;ਲੋਕ-ਕਾਵਿ ਨੂੰ ਲਿਖਤੀ ਰੂਪ ਵਿੱਚ ਸਾਂਭਣਾ ਬਹੁਤ ਜ਼ਰੂਰੀ ਹੈ। ਇਸ ਨੂੰ ਪੜ੍ਹ-ਸੁਣ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਸਹਿਜ ਸੁਭਾਅ ਕੁਦਰਤ ਨੂੰ ਜਾਂ ਕੁਦਰਤ ਦੀ ਹਰ ਕਿਰਤ ਨੂੰ ਇਸ ਵਿੱਚ ਸਮੋਇਆ ਹੋਇਆ ਹੈ। ਪਸ਼ੂ-ਪੰਛੀ ਤੇ ਮਨੁੱਖ ਇਕੱਠੇ zwnj;ਇਸzwnj; ਬੋਲੀ ਵਿੱਚ ਹਾਜ਼ਰੀ ਲਗਵਾਉਂਦੇ ਹਨ:

ਸੁਣ ਨੀਂzwnj;ਧੰਨ ਕੁਰੇ ਮੀਂਹzwnj;ਨਹੀਂ ਪੈਂਦਾ

ਸੁੱਕੀਆਂ ਵਗਣzwnj;ਜ਼ਮੀਨਾਂ

ਤੂੜੀ ਖਾ-ਖਾ ਬਲਦ ਹਾਰ ਗਏ

ਗੱਭਰੂ ਗਿੱਝ ਗਏ ‘ਫੀਮਾਂ

ਤੇਰੀzwnj;ਬੈਠਕ ਨੇ ਪੱਟਿਆ ਕਬੂਤਰ ਚੀਨਾ।

ਲੰਮੇ ਗੌਣ ਦੇ ਕੁਝ ਅੰਸ਼ ਹਨ :

ਡਿੱਗਦੀ ਤਾਂ ਡਿੱਗਦੀzwnj;ਜ਼ਾਲਮ/ ਕੂਏ ਪਰzwnj;ਡਿੱਗ ਪਈ ਵੇ

ਹੱਡੀਆਂ ਦੀ ਹੋ ਗਈ ਜ਼ਾਲਮ ਢੇਰੀ ਵੇ,

ਚਿਣ-ਚਿਣzwnj;ਹੱਡੀਆਂ ਜ਼ਾਲਮ

ਮਹਿਲ ਬਣਾਵਾਂ ਵੇ/ਵਿੱਚ-ਵਿੱਚ ਰੱਖਦੀ ਜ਼ਾਲਮ ਮੋਰੀ ਵੇ

ਆਉਂਦਾ ਵੀ ਦੇਖਾਂ ਜ਼ਾਲਮ

ਜਾਂਦਾ ਵੀzwnj; ਦੇਖਾਂ ਸੂਰਤzwnj; ਨਾ ਦਿਖਦੀ

ਜ਼ਾਲਮ ਤੇਰੀ ਵੇ/ ਪਹਿਲਾਂ ਤਾਂ ਲੰਘzwnj;ਗਿਆ ਜ਼ਾਲਮ

ਤਿਲੀਅਰ ਤੋਤਾ ਵੇ/ ਪਿੱਛੇ ਤਾਂ ਲੰਘzwnj;ਗਈzwnj; ਜ਼ਾਲਮ ਮੈਨਾ ਵੇ…

ਬਹੁਤ ਡੂੰਘੇ ਅਰਥਾਂ ਵਾਲਾ ਹੈ ਇਹzwnj;ਗੌਣ ਜੋ ਤੋਤਾ-ਮੈਨਾ ਬਿੰਬ ਵਰਤ ਕੇ ਸਿਰਜਿਆzwnj;ਹੈ, ਇਹ ਕਮਾਲzwnj; ਦੀzwnj; ਸੂਝzwnj; ਦਾ ਪ੍ਰਤੀਕ ਹੈ।

ਮਸ਼ਹੂਰ ਸੁਹਾਗ ਹੈ:

ਸਾਡਾ ਚਿੜੀਆਂ ਦਾ ਚੰਬਾ ਵੇ

ਬਾਬਲ ਅਸਾਂ ਉੱਡ ਜਾਣਾ…।

‘ਮੋਰ’ ਅਲੰਕਾਰ ਬਹੁਤ ਥਾਈਂ ਮਿਲਦਾ ਹੈ। ਇਸ ਦੀzwnj; ਜੜਤ-ਘੜਤ ਕਾਬਲੇ ਤਾਰੀਫ਼ ਹੈ:

ਲਿਆ ਦਿਓਰਾ ਤੇਰਾ ਕੁੜਤਾ ਧੋ ਦਿਆਂ

ਪਾzwnj; ਕੇ ਕਲਮੀ ਸ਼ੋਰਾ/ ਵਿੱਚ ਭਰਜਾਈਆਂ ਦੇ

ਬੋਲ ਕਲਹਿਰੀਆ ਮੋਰਾ …।

ਲੋਕਗੀਤਾਂ ਵਿੱਚ ਕਾਂ ਤੇzwnj;ਕੋਇਲ ਦਾ ਜੋੜ ਵੇਖਣ ਵਾਲਾ ਹੈ:

ਪੁੱਤ ਮੇਰੇ ਸਹੁਰੇ ਦਾ/ ਲੱਗੀ ਲਾਮ ਤੇ ਲੁਆ ਲਿਆzwnj;ਲਾਵਾਂ

ਜਾਂਦਾ ਹੋਇਆ ਦੱਸ ਨਾ ਗਿਆ/ ਚਿੱਠੀਆਂ ਕਿੱਧਰ ਨੂੰ ਪਾਵਾਂ

ਕੋਇਲਾਂ ਕੂਕਦੀਆਂ/ ਕਿਤੇ ਬੋਲ ਵੇ ਚੰਦਰਿਆ ਕਾਵਾਂ…।

ਇਸ ਕਾਵਿ ਦੀ ਵਡਿਆਈ ਹੈ ਕਿ ਅੰਮ੍ਰਿਤ ਵੇਲੇ ਬੋਲਣzwnj; ਵਾਲੇ ਪਪੀਹੇ ਨੂੰ ਵੀ ਮਾਣ ਦਿੱਤਾ ਹੈ। ਇਹ ਉਨ੍ਹਾਂ ਗੁੰਮਨਾਮ ਤੇ ਬਿਨਾਂ ਕਲਮ, ਬਿਨਾਂ ਅੱਖਰਾਂ ਦੇ ਗਿਆਨ zwnj;ਵਾਲੀਆਂ ‘ਗਿਆਨਣਾਂ’ ਦੇzwnj;ਗਿਆਨ ਦੀ ਕਾਢzwnj; ਹੈ। ਮੁੰਡੇ ਦੇzwnj; ਵਿਆਹ ਮੌਕੇ ਗਿੱਧੇ ਵਿੱਚ ਛੱਜ ਤੋੜਦੀਆਂ ਨਾਨਕੀਆਂ ਪਪੀਹੇ ਨੂੰ ‘ਬੰਬੀਹਾ’ ਕਹਿ ਕੇ ਭਾਈਚਾਰਕ ਸਾਂਝ ਦੀ ਗੱਲ ਕਰਦੀਆਂ ਗਾਉਂਦੀਆਂ:

ਬੋਲzwnj;ਬੰਬੀਹਾ/ਪਿੰਡ ਦੇ ਲੰਬੜਦਾਰ ਦਾ ਬੰਬੀਹਾ ਬੋਲ…

ਇਸ ਵਿੱਚ ਪਰਿਵਾਰ ਦੇ ਸਾਰੇzwnj; ਮਰਦਾਂ ਦੇ ਨਾਂ ਗਿਣੇ ਜਾਂਦੇ। ਕਈ ਖੇਤਰਾਂ ਵਿੱਚ ਬੰਬੀਹੇ ਦੀzwnj; ਥਾਂ ‘ਬੰਬਈਆ’ ਬੋਲ ਵੀ ਗਾਇਆ ਜਾਂਦਾ ਹੈ। ਜਿਵੇਂ:

ਬੋਲ ਬੰਬਈਆ/ਸਾਡੇ ਦਾਦੇzwnj;ਦਾ ਬੰਬਈਆ ਬੋਲ…।

ਘੋੜੇ ਦੀ ਵੀ ਵੱਖਰੀ ਸ਼ਾਨ ਦਾ ਵਰਨਣ, ਸੁੰਦਰ ਦ੍ਰਿਸ਼ ਪੇਸ਼ ਕਰਦਾ ਹੈ:

ਵੇ ਵੀਰ, ਦਾਦਾ ਤੇਰਾ/ਸਰਦਾਰ ਸੁਣੀਂਦਾ ਭਾਰੀ

ਵੇ ਹੇਠzwnj; ਕੋਤਲ ਘੋੜਾ/ਖੇਡਣ ਜਾਂਦਾ ਸ਼ਿਕਾਰੀ…।

ਡਾਚੀ ਤੇ ਬੋਤੇ ਦਾ ਆਪਣਾ ਵੱਖਰਾ ਸਥਾਨ ਹੈ:

ਡਾਚੀ ਵਾਲਿਆ ਮੋੜ ਮੁਹਾਰ ਵੇ

ਘੋੜੀ ਵਾਲਿਆ ਲੈ ਚੱਲ ਨਾਲ ਵੇ…।

ਕਿਤੇ ਬੱਕਰੀਆਂ ਵਾਲੇ ਤੁਰੀ ਜਾਂਦੀ ਮੁਟਿਆਰ ਨੂੰ ਕਹਿੰਦੇ ਹਨ:

‘ਵਾਜਾਂ ਮਾਰਦੇ ਬੱਕਰੀਆਂ ਵਾਲੇ

ਬੱਲੀਏzwnj;ਰੁਮਾਲ ਭੁੱਲ ਗਈ…।

ਸਾਡੇ ਪੇਂਡੂ ਸਮਾਜ ਵਿੱਚ ਪਸ਼ੂਆਂ ਦਾ ਅਹਿਮ ਸਥਾਨ ਰਿਹਾ ਹੈ। ਕਿਸਾਨੀ ਕਿੱਤਾ ਤਾਂ ਇਨ੍ਹਾਂ ‘ਤੇ ਹੀ ਨਿਰਭਰ ਸੀzwnj; ਤੇ ਕਿਤੇ ਅੱਜ ਵੀ ਹੈ। ਇਸ ਨੂੰ ਪਸ਼ੂ ਧਨ ਕਿਹਾ ਜਾਂਦਾ ਹੈ। ਇਸ ਗੱਲ ਦੀ ਪੁਸ਼ਟੀ ਬੋਲੀਆਂ ਵਿੱਚ ਕੀਤੀzwnj; ਗਈ ਹੈ ਜੋ ਭੈਣ-ਭਰਾ ਦੀ ਆਪਸੀ ਗੱਲਬਾਤ ਰਾਹੀਂ ਹੁੰਦੀ ਹੈ :

ਵੀਰਾ ਵੇ ਮੁਰੱਬੇ ਵਾਲਿਆ/ਭੈਣਾਂ ਚੱਲੀਆਂ ਸੰਦੂਕੋਂ ਖਾ਼ਲੀ

ਭਰਾ ਬੇਵਸੀzwnj; ਜ਼ਾਹਿਰ ਕਰਦਾzwnj; ਹੈ:

ਮੇਰੇ ਬਲਦ ਹਾਰ ਗਏ ਭੈਣੇ/ਮਾਮਲਾ ਨਾ ਅਜੇ ਤਾਰਿਆ…।

ਲੋਕ-ਕਾਵਿ ਵਿੱਚ ਸਮਾਜਿਕ, ਰਾਜਨੀਤਕ ਤੇ ਧਾਰਮਿਕ ਪੱਖਾਂ ਤੋਂ ਵਗੈਰ ਆਰਥਿਕ ਪੱਖ ਨੂੰ ਵੀ ਉਜਾਗਰ ਕੀਤਾ ਗਿਆ ਹੈ। ਰਿਸ਼ਤਿਆਂ ਦੇ ਕੱਚ-ਸੱਚ ਨੂੰzwnj;ਵੀ ਬੇਝਿਜਕ ਬਿਆਨ ਕੀਤਾ ਗਿਆ ਹੈ:

ਵੀਰਾ ਮੱਝੀਆਂ ਦੇzwnj;ਸੰਗਲ ਫੜਾਵੇ

ਭਾਬੋ ਪਾਵੇ ਮੱਥੇ ਤਿਉੜੀਆਂ…।

ਕਿਸੇ ਅੱਖੜ ਜਾਂ ਦਲੇਰ ਭਰਜਾਈ ਨਾਲ ਜੋੜ ਕੇ ਨਿਮਾਣੇ ਜਿਹੇ ਕੱਟੇ ਨੂੰ ਵੀ ਇਸ ਬਹੁ ਰੰਗੇ ਕਾਵਿ ਵਿੱਚ ਮਾਣ ਦਿੱਤਾ ਗਿਆ ਹੈ। ਪੇਸ਼ਕਾਰੀ ਲਾਜਵਾਬ ਹੈ:

ਨੀਂ ਮੈਂ ਕੱਟੇ ਦੇ ਭੁਲੇਖੇ, ਛੜਾzwnj;ਜੇਠ ਕੁੱਟਤਾ

ਉੱਤੋਂ ਮੱਲ੍ਹਮ ਦੇ ਭੁਲੇਖੇ, ਨੀਂ ਮੈਂ ਲੂਣ ਭੁੱਕਤਾ…।

ਜ਼ਹਿਰੀਲੇ ਜੀਵ-ਜੰਤੂ ਵੀ ਇਸ ਕਾਵਿ ਵਿੱਚ ਮੇਲ੍ਹਦੇ ਫਿਰਦੇ ਹਨ। ਉਮਰ ਦੇ ਢਲਦੇ ਪਹਿਰ ਕੋਈ ਔਰਤ ਕਿਵੇਂ ਜਵਾਨੀ ਨੂੰ ਯਾਦ ਕਰਦਿਆਂ ਝੂਰਦੀ ਹੈ, ਉਹ ਭਾਵਨਾਵਾਂ ਵੀ ਵਿਅਕਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸੱਪਣੀ ਵੀ ਚੇਤੇ ਰੱਖੀ ਗਈ ਹੈ:

ਜਦੋਂ ਜਵਾਨੀ ਦਾ ਜ਼ੋਰ ਸੀzwnj;ਵੇ ਜ਼ਾਲਮਾ

ਸੱਪਣੀzwnj;ਵਰਗੀ ਤੋਰ ਸੀzwnj;ਵੇ ਜ਼ਾਲਮਾ…।

ਨਾਗ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਗਿਆ:

ਮਾਂ ਮੇਰੀ ਨੇ ਕੁੜਤੀ ਦਿੱਤੀ/ ਕੁੜਤੀ ਨੂੰ ਲਾਈ ਜੇਬ

ਜੇਬ ਵਿੱਚ ਡੱਬੀ/ ਡੱਬੀzwnj;ਵਿੱਚ ਨਾਗ

ਨਾਗ ਤੋਂ ਮੈਂ ਬਚzwnj;ਗਈ/ ਕਿਸzwnj;ਗੱਭਰੂ ਦੇzwnj;ਭਾਗ…।

ਅਸ਼ਕੇ ਇਨ੍ਹਾਂ ਬੋਲਾਂ ਨੂੰ ਸਿਰਜਣ ਵਾਲੀਆਂ ਤੇ ਮੁੜ ਇਨ੍ਹਾਂ ਅਚੰਭਿਤ ਕਰਨ ਵਾਲੇ ਬੋਲਾਂ ਨੂੰ ਸੀਨਾ ਬਸੀਨਾ ਅੱਗੇ ਤੋਰਨ ਵਾਲਿਆਂ ਦੇ। ਲੁਕੇ-ਛਿਪੇ ਨਿੱਕੇ ਜਿਹੇ ਜ਼ਹਿਰੀ ‘ਖੰਜzwnj;ਖਜੂਰੇ’ ਨੂੰ ਵੀ ਅੱਲੜ੍ਹ ਜਿਹੀ ਕੁੜੀzwnj; ਦੇ ਲੜਾzwnj; ਦਿੱਤਾzwnj; ਹੈ ਜੋ ਮਾਂ ਨੂੰ ਦੁਹਾਈ ਪਾਉਂਦੀ ਹੈ:

ਟੁੱਟੀ ਮੰਜੀ ਵਾਣ ਪੁਰਾਣਾ/ ਪਹਿਲਾ ਈ ਪੈਰ ਧਰਿਆ ਨੀਂ ਮਾਂ

ਮੇਰੇ ਖੰਜਖਜੂਰਾ ਲੜਿਆ ਨੀਂ ਮਾਂ…।

ਲੋਕ-ਕਾਵਿ ਕਿਸੇzwnj;ਅਥਾਹ ਸਮੁੰਦਰ ਦੇ ਨਿਆਈਂ ਹੈ। ਇਸzwnj;ਵਿੱਚ ਬੇਅੰਤ ਕਾਵਿ ਰੂਪੀ ਮੋਤੀ ਛੁਪੇzwnj; ਪਏ ਹਨ ਜੋ ਇਸ ਵਿੱਚ ਜ਼ਿਹਨੀ ਟੁੱਭੀਆਂ ਮਾਰਿਆਂ ਹੀzwnj;shy; ਲੱਭੇ ਜਾzwnj; ਸਕਦੇ ਹਨ। ਸੋਚਣzwnj;ਵਾਲੀ ਗੱਲ ਕਿ ਪਸ਼ੂ-ਪੰਛੀਆਂ ਨੂੰ ਆਧਾਰ ਬਣਾ ਕੇ ਐਨਾ ਖੂਬਸੂਰਤ ਤੇ ਭਾਵਪੂਰਤ ਕਾਵਿ ਸਿਰਜਿਆ ਹੈ ਤਾਂ ਮਨੁੱਖੀ ਜੀਵਨ ਨੂੰ ਲੈ ਕੇ ਕੀ ਮਾਅਰਕੇ ਮਾਰੇ ਗਏ ਹੋਣਗੇ? ਇਹ ਤਾਂ ਇਸ ਨੂੰ ਪੜਿ੍ਹਆਂ-ਸੁਣਿਆਂ ਹੀ ਜਾਣਿਆ ਜਾ ਸਕਦਾ ਹੈ।
ਸੰਪਰਕ: 98728-98599

Advertisement
Tags :
Advertisement