ਬੁਰਜ ਪਵਾਤ ਵਿੱਚ ਪਸ਼ੂ ਭਲਾਈ ਕੈਂਪ
10:04 AM Dec 27, 2024 IST
Advertisement
ਮਾਛੀਵਾੜਾ:
Advertisement
ਪਿੰਡ ਬੁਰਜ ਪਵਾਤ ਵਿੱਚ ਅੱਜ ਐਸਕੈਡ ਸਕੀਮ ਤਹਿਤ ਬਲਾਕ ਪੱਧਰੀ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ. ਚੇਤਨ ਗੁਪਤਾ ਸੀਨੀਅਰ ਵੈਟਰਨਰੀ ਅਫ਼ਸਰ, ਸਿਵਲ ਵੈਟਨਰੀ ਹਸਪਤਾਲ ਸਮਰਾਲਾ ਨੇ ਕੀਤਾ। ਇਸ ਕੈਂਪ ਵਿੱਚ 60 ਤੋਂ ਵੱਧ ਪਸ਼ੂ ਪਾਲਕਾ ਨੇ ਹਿੱਸਾ ਲਿਆ। ਕੈਂਪ ਦੌਰਾਨ ਡਾ. ਚੇਤਨ ਗੁਪਤਾ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਵੱਖ-ਵੱਖ ਬਿਮਾਰੀਆਂ, ਏ.ਆਈ. ਸੈਕਸਡ ਸੀਮਨ ਅਤੇ ਵੱਖ-ਵੱਖ ਪ੍ਰਕਾਰ ਦੀ ਵੈਕਸੀਨੇਸ਼ਨ ਸਬੰਧੀ ਜਾਣਕਾਰੀ ਦਿੱਤੀ। ਡਾ. ਗੁਰਦਰਸ਼ਨ ਸਿੰਘ ਵੈਟਨਰੀ ਅਫ਼ਸਰ ਸਿਵਲ ਵੈਟਰਨਰੀ ਹਸਪਤਾਲ ਨਾਗਰਾ ਵਾਧੂ ਚਾਰਜ ਸਿਵਲ ਵੈਟਰਨਰੀ ਹਸਪਤਾਲ ਬੁਰਜ ਪਵਾਤ ਵੱਲੋਂ ਹਰੇ ਪੱਠਿਆਂ ਦੀ ਮਹੱਤਤਾ/ਡੀ ਵਰਮਿੰਗ, ਫੀਡ ਦੇ ਫਾਰਮੂਲੇ ਤੇ ਦੁੱਧ ਚੁਆਈ ਸਬੰਧੀ ਜਾਣਕਾਰੀ ਦਿੱਤੀ। -ਪੱਤਰ ਪ੍ਰੇਰਕ
Advertisement
Advertisement