For the best experience, open
https://m.punjabitribuneonline.com
on your mobile browser.
Advertisement

ਡਰੇਨ ’ਚੋਂ ਪਸ਼ੂਆਂ ਦੇ ਅੰਗ ਮਿਲੇ

07:49 AM Apr 15, 2024 IST
ਡਰੇਨ ’ਚੋਂ ਪਸ਼ੂਆਂ ਦੇ ਅੰਗ ਮਿਲੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਸ਼ੇਰਪੁਰ, 14 ਅਪਰੈਲ
ਬਲਾਕ ਸ਼ੇਰਪੁਰ ਦੇ ਪਿੰਡ ਗੰਡੇਵਾਲ-ਫਤਿਹਗੜ੍ਹ ਪੰਜਗਰਾਈਆਂ ਰੋਡ ’ਤੇ ਪੈਂਦੀ ਲਸ਼ਾੜਾ ਡਰੇਨ ’ਤੇ ਅੱਜ ਸ਼ਾਮ ਤਕਰੀਬਨ ਅੱਧੀ ਦਰਜਨ ਬੋਰੀਆਂ ਵਿੱਚ ਭਰੇ ਪਸ਼ੂਆਂ ਦੇ ਅੰਗ ਮਿਲੇ ਹਨ। ਭਾਵੇਂ ਖ਼ਬਰ ਲਿਖੇ ਜਾਣ ਤੱਕ ਸਰਕਾਰੀ ਪੱਧਰ ’ਤੇ ਕਿਸੇ ਸਮਰੱਥ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਗਊ ਭਗਤਾਂ ਨੇ ਰੋਸ ਪ੍ਰਗਟਾਉਂਦਿਆਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਉਠਾਈ ਹੈ।
ਸੁਭਾਸ਼ ਚੰਦ ਨਾਮ ਦੇ ਗਊ ਸੇਵਕ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਧਾਰਮਿਕ ਸਥਾਨ ’ਤੇ ਸੇਵਾ ਕਰਦੇ ਬਾਬਾ ਜੀ ਤੋਂ ਪਸ਼ੂਆਂ ਦੇ ਡਰੇਨ ’ਚ ਰੁੜ੍ਹਦੇ ਅੰਗਾਂ ਬਾਰੇ ਪਤਾ ਲੱਗਿਆ।
ਉਨ੍ਹਾਂ ਮੌਕੇ ’ਤੇ ਵੇਖਿਆ ਕਿ ਤਕਰੀਬਨ ਅੱਧੀ ਦਰਜਨ ਪਲਾਸਟਿਕ ਦੀਆਂ ਬੋਰੀਆਂ ਵਿੱਚ ਪਸ਼ੂਆਂ ਦੀ ਲੱਤਾਂ, ਸਿੰਗ ਦਿਖਾਈ ਦੇ ਰਹੇ ਸਨ। ਪਹਿਲੀ ਨਜ਼ਰੇ ਥੈਲਿਆਂ ਵਿੱਚ ਪਸ਼ੂਆਂ ਦੇ ਚੰਮ ਅਤੇ ਮਾਸ ਨੂੰ ਪਏ ਕੀੜੇ ਦਿਖਾਈ ਦੇ ਰਹੇ ਸਨ ਅਤੇ ਬੋਰੀਆਂ ਵਿੱਚ ਪਸ਼ੂਆਂ ਦੀ ਖੱਲ ਵੀ ਜਾਪ ਰਹੀ ਸੀ। ਇਸ ਸਬੰਧੀ ਐੱਸਡੀਐੱਮ ਧੂਰੀ ਅਮਿੱਤ ਗੁਪਤਾ ਨੇ ਆਪਣੇ ਅਮਲੇ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਕਰਨ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Advertisement

Advertisement
Author Image

Advertisement
Advertisement
×