For the best experience, open
https://m.punjabitribuneonline.com
on your mobile browser.
Advertisement

ਪਸ਼ੂ ਮਰਨ ਦਾ ਮਾਮਲਾ: ਛੇ ਮਹੀਨਿਆਂ ਮਗਰੋਂ ਫੈਕਟਰੀ ਮਾਲਕ ਖ਼ਿਲਾਫ਼ ਕੇਸ

06:59 AM Aug 07, 2024 IST
ਪਸ਼ੂ ਮਰਨ ਦਾ ਮਾਮਲਾ  ਛੇ ਮਹੀਨਿਆਂ ਮਗਰੋਂ ਫੈਕਟਰੀ ਮਾਲਕ ਖ਼ਿਲਾਫ਼ ਕੇਸ
Advertisement

ਧੂਰੀ: ਪਿੰਡ ਖੇੜੀ ਜੱਟਾਂ ਅਤੇ ਈਸੀ ਦੇ ਦੋ ਪਸ਼ੂ ਪਾਲਕ ਕਿਸਾਨਾਂ ਦੀਆਂ ਮਰੀਆਂ 34 ਗਊਆਂ ਦੇ ਮਾਮਲੇ ’ਚ ਘਟਨਾਕ੍ਰਮ ਤੋਂ ਤਕਰੀਬਨ ਛੇ ਮਹੀਨੇ ਬਾਅਦ ਆਖਰ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਫੀਡ ਫੈਕਟਰੀ ਦੇ ਮਾਲਕ ਖ਼ਿਲਾਫ਼ ਥਾਣਾ ਸਦਰ ਧੂਰੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਦਈ ਮੁਕੱਦਮਾ ਕਿਸਾਨ ਗੁਰਜੰਟ ਸਿੰਘ ਖੇੜੀ ਜੱਟਾਂ ਅਨੁਸਾਰ ਪਿੰਡ ਖੇੜੀ ਜੱਟਾਂ ਤੇ ਈਸੀ ਪਿੰਡ ਵਿੱਚ ਇਸੇ ਸਾਲ ਜਨਵਰੀ ਮਹੀਨੇ ਵਿੱਚ ਵਾਪਰੇ ਇਸ ਘਟਨਾਕ੍ਰਮ ਤੋਂ ਪਹਿਲਾਂ ਮੁਦਈ ਅਤੇ ਉਸ ਦੇ ਸਾਥੀ ਪ੍ਰਗਟ ਸਿੰਘ ਨੇ ਸੁਰਿੰਦਰ ਬਾਂਸਲ ਨਾਂ ਦੇ ਵਿਅਕਤੀ ਦੀ ਫਰਮ ਤੋਂ ਫੀਡ ਖਰੀਦੀ ਸੀ ਜਿਸ ਵਿੱਚ ਕਥਿਤ ਜ਼ਹਿਰੀਲੇ ਤੱਤਾ ਦੀ ਮਾਤਰਾ ਜ਼ਿਆਦਾ ਸੀ। ਮੁਦਈ ਦੀਆਂ 14 ਅਤੇ ਪ੍ਰਗਟ ਸਿੰਘ ਦੀਆਂ 20 ਗਊਆਂ ਮੌਤ ਦੇ ਮੂੰਹ ਜਾ ਪਈਆਂ ਸਨ। ਕਿਸਾਨ ਪ੍ਰਗਟ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਅਮਰੀਕ ਸਿੰਘ ਗੰਢੂਆਂ ਤੇ ਸਾਥੀਆਂ ਦੀ ਦਖਲ-ਅੰਦਾਜੀ ਮਗਰੋਂ ਉਨ੍ਹਾਂ ਨੂੰ ਹਾਲੇ ਅੱਧਾ ਇਨਸਾਫ਼ ਮਿਲਿਆ ਹੈ। -ਪੱਤਰ ਪ੍ਰੇਰਕ

Advertisement
Advertisement
Author Image

sukhwinder singh

View all posts

Advertisement