ਮਾਨਸਾ ’ਚ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਕੈਂਪ
08:26 AM Jan 15, 2025 IST
ਮਾਨਸਾ:
Advertisement
ਪਸ਼ੂ ਪਾਲਣ ਵਿਭਾਗ ਮਾਨਸਾ ਵੱਲੋਂ ਗਊਆਂ ਦੀ ਸਾਂਭ-ਸੰਭਾਲ ਲਈ ਬਾਬਾ ਨਾਨਕ ਗਊਸ਼ਾਲਾ ਵਿਖੇ ਇੱਕ ਵਿਸ਼ੇਸ਼ ਕੈਂਪ ਲਾਇਆ ਗਿਆ। ਡਿਪਟੀ ਡਾਇਰੈਕਟਰ ਡਾ. ਕਰਮਜੀਤ ਸਿੰਘ ਨੇ ਪਸ਼ੂਆਂ ਦੀ ਨਵੀਂ ਨਸਲ ਸੁਧਾਰ ਅਤੇ ਸਾਂਭ ਸੰਭਾਲ ਦੇ ਤਰੀਕੇ ਅਤੇ ਗਊਸ਼ਾਲਾ ਵਿੱਚ ਕੰਮ ਕਰਦੇ ਮਜ਼ਦੂਰਾਂ, ਪ੍ਰਬੰਧਕਾਂ ਨੂੰ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਇਲਾਜ਼ ਤੋਂ ਜਾਣੂ ਕਰਵਾਇਆ। ਕੈਪ ਦੌਰਾਨ ਬਾਬਾ ਨਾਨਕ ਗਊਸ਼ਾਲਾ ਮਾਨਸਾ ਦੀ ਕਮੇਟੀ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਗਊਸ਼ਾਲਾ ਦੇ ਪ੍ਰਧਾਨ ਕਮਲ ਭੂਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਗਊ ਸੇਵਾ ਸੰਭਾਲ ਲਈ ਵੱਧ ਤੋ ਵੱਧ ਸਹਿਯੋਗ ਕਰਨ। ਇਸ ਮੌਕੇ ਡਾ. ਅਭਿਸ਼ੇਕ ਕੁਮਾਰ, ਡਾ. ਮੁਹੰਮਦ ਸਲੀਮ, ਡਾ. ਸਵਰਨਜੀਤ ਸਿੰਘ, ਡਾ. ਸੰਜੂ ਸਿੰਗਲਾ, ਵਿਪਨ ਕੁਮਾਰ, ਅਨੀਸ਼ ਕੁਮਾਰ, ਪ੍ਰਵੀਨ ਕੁਮਾਰ, ਜੋਗਿੰਦਰ ਸਿੰਘ ਤੇ ਕਮਲ ਭੂਸ਼ਨ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement