ਅਨਿਲ ਵਿੱਜ ਦਾ 25 ਨਵੰਬਰ ਨੂੰ ਨਹੀਂ ਲੱਗੇਗਾ ਜਨਤਾ ਦਰਬਾਰ
04:14 PM Nov 24, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 24 ਨਵੰਬਰ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਦੀ ਸਿਹਤ ਠੀਕ ਨਾ ਹੋਣ ਕਰਕੇ ਭਲਕੇ 25 ਨਵੰਬਰ ਨੂੰ ਅੰਬਾਲਾ ਛਾਉਣੀ ਦੇ ਪੀਡਬਲਿਊਡੀ ਰੈਸਟ ਹਾਊਸ ਵਿਚ ਲੱਗਣ ਵਾਲਾ ਜਨਤਾ ਕੈਂਪ ਰੱਦ ਕਰ ਦਿੱਤਾ ਗਿਆ ਹੈ। ਉਹ ਇਸ ਸੋਮਵਾਰ ਜਨਤਾ ਦੀਆਂ ਸਮੱਸਿਆਵਾਂ ਨਹੀਂ ਸੁਣ ਸਕਣਗੇ। ਜ਼ਿਕਰਯੋਗ ਹੈ ਕਿ ਮੰਤਰੀ ਅਨਿਲ ਵਿੱਜ ਹਰ ਸੋਮਵਾਰ ਨੂੰ ਜਨਤਾ ਕੈਂਪ ਲਾ ਕੇ ਕੇਵਲ ਅੰਬਾਲਾ ਛਾਉਣੀ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ।
Advertisement
Advertisement
Advertisement