ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਂਜਲੀਨਾ ਜੋਲੀ ਅਤੇ ਬਰੈਡ ਪਿਟ ਦਾ ਤਲਾਕ

06:05 AM Jan 01, 2025 IST

ਲਾਸ ਏਂਜਲਸ, 31 ਦਸੰਬਰ
ਅਦਾਕਾਰਾ ਐਂਜਲੀਨਾ ਜੋਲੀ ਤੇ ਬਰੈਡ ਪਿਟ ਦਾ ਤਲਾਕ ਹੋ ਗਿਆ ਹੈ, ਜੋ ਹੌਲੀਵੁੱਡ ਦੇ ਇਤਿਹਾਸ ’ਚ ਸਭ ਤੋਂ ਲੰਮੇ ਤੇ ਵਿਵਾਦਮਈ ਰਹਿਣ ਵਾਲੇ ਤਲਾਕਾਂ ’ਚੋਂ ਇੱਕ ਹੈ। ਅਦਾਕਾਰਾ ਜੋਲੀ ਦੀ ਅਟਾਰਨੀ ਜੇਮਜ਼ ਸਾਈਮਨ ਨੇ ਜੋੜੀ ਦੇ ਤਲਾਕ ਸਬੰਧੀ ਹੋਏ ਸਮਝੌਤੇ ਦੀ ਪੁਸ਼ਟੀ ਕੀਤੀ, ਜਦਕਿ ਮੈਗਜ਼ੀਨ ‘ਪੀਪਲਜ਼’ ਨੇ ਸਭ ਤੋਂ ਪਹਿਲਾਂ ਤਲਾਕ ਸਬੰਧੀ ਜਾਣਕਾਰੀ ਦਿੱਤੀ। ਸਾਈਮਨ ਨੇ ਬਿਆਨ ’ਚ ਕਿਹਾ, ‘ਅੱਠ ਸਾਲਾਂ ਤੋਂ ਵੀ ਪਹਿਲਾਂ ਐਂਜਲੀਨਾ ਨੇ ਪਿਟ ਤੋਂ ਤਲਾਕ ਲਈ ਅਰਜ਼ੀ ਦਿੱਤੀ ਸੀ।’ ਉਨ੍ਹਾਂ ਕਿਹਾ ਕਿ ਹਾਲੇ ਤੱਕ ਕੋਈ ਵੀ ਅਦਾਲਤੀ ਦਸਤਾਵੇਜ਼ ਦਾਖ਼ਲ ਨਹੀਂ ਕੀਤਾ ਗਿਆ ਹੈ ਅਤੇ ਸਮਝੌਤੇ ’ਤੇ ਜੱਜ ਦੇ ਹਸਤਾਖ਼ਰ ਦੀ ਲੋੜ ਪਵੇਗੀ। ਜ਼ਿਕਰਯੋਗ ਹੈ ਕਿ ਐਂਜਲੀਨਾ ਜੋਲੀ ਤੇ ਪਿਟ ਦੀ ਜੋੜੀ ਹੌਲੀਵੁੱਡ ਵਿੱਚ 12 ਸਾਲਾਂ ਤੱਕ ਸਭ ਤੋਂ ਵੱਧ ਚਰਚਿਤ ਰਹੀ ਹੈ ਤੇ ਆਸਕਰ ਜੇਤੂ ਇਸ ਜੋੜੀ ਦੇ ਛੇ ਬੱਚੇ ਹਨ। ਜੋਲੀ ਨੇ ਸਾਲ 2016 ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ। -ਪੀਟੀਆਈ

Advertisement

Advertisement