ਆਂਗਣਵਾੜੀ ਮੁਲਾਜ਼ਮਾਂ ਨੇ ਮੰਗ ਪੱਤਰ ਦਿੱਤਾ
ਪੱਤਰ ਪ੍ਰੇਰਕ
ਮਾਛੀਵਾੜਾ, 16 ਜਨਵਰੀ
ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਾਛੀਵਾੜਾ ਵੱਲੋਂ ਪੇਅ ਗਰੇਡ ਸਬੰਧੀ ਇੱਕ ਮੰਗ ਪੱਤਰ ਸੀਡੀਪੀਓ ਰਾਹੀਂ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੂੰ ਭੇਜਿਆ ਗਿਆ। ਇਸ ਸਬੰਧੀ ਬਲਾਕ ਪ੍ਰਧਾਨ ਚਰਨਜੀਤ ਕੌਰ ਪੂਨੀਆ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਪੰਜਾਬ ਦੇ ਗੁਆਂਢੀ ਰਾਜਾਂ ਵਿੱਚ ਪੇਅ ਸਕੇਲ ਵਧਾਏ ਗਏ ਹਨ, ਪਰ ਜਦਕਿ ਸੂਬਾ ਸਰਕਾਰ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਨਲਾਈਨ ਕੰਮ ਵਿੱਚ ਆਏ ਦਿਨ ਵਾਧਾ ਕੀਤਾ ਜਾ ਰਿਹਾ ਹੈ, 3 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ, ਸਾਲ 2014-19 ਦੀ ਦਰ ਕਾਰਨ ਬੱਚਿਆਂ ’ਚ ਕੁਪੋਸ਼ਣ, ਬੋਨਾਪਨ ਅਤੇ ਅਨੀਮੀਆ ਚਿੰਤਾ ਦਾ ਵਿਸ਼ਾ ਹੈ ਜਿਸ ਕਾਰਨ ਕਮਜ਼ੋਰ ਤੇ ਘੱਟ ਵਜ਼ਨ ਵਾਲੇ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਬਲਾਕ ਪ੍ਰਧਾਨ ਪੂਨੀਆ ਨੇ ਕਿਹਾ ਕਿ ਇਸ ਸਾਲ ਗਣਤੰਤਰ ਦਿਵਸ ਦੇ 75 ਸਾਲ ਪੂਰੇ ਹੋਣ ਦੇ ਨਾਲ ਆਈ.ਸੀ.ਡੀ.ਐੱਸ. ਯੋਜਨਾ ਦੇ 50 ਸਾਲ ਪੂਰੇ ਹੋ ਰਹੇ ਹਨ ਪਰ ਕੇਂਦਰ ਸਰਕਾਰ ਵੱਲੋਂ ਇਸ ਬਾਰੇ ਕੁਝ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ 4500 ਰੁਪਏ ਮਾਣਭੱਤਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਸਾਲ 2018 ਤੋਂ ਬਾਅਦ ਕੋਈ ਵੀ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਮੰਗ ਕਰਦੀ ਹੈ ਕਿ ਇਸ ਸਕੀਮ ਨੂੰ ਜਲਦੀ ਤੋਂ ਜਲਦੀ ਸੁਪਰੀਮ ਕੋਰਟ ਦੇ ਫੈਸਲੇ ਲਾਗੂ ਕਰ ਕੇ ਵਰਕਰ ਦੀ ਤਨਖਾਹ 32,000 ਅਤੇ ਹੈਲਪਰ ਦੀ ਤਨਖਾਹ 26,000 ਕਰ ਕੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।
ਮੰਗ ਪੱਤਰ ਦੇਣ ਵਾਲਿਆਂ ’ਚ ਵਿੱਤ ਸਕੱਤਰ ਮਨਜੀਤ ਕੌਰ ਸੈਸੋਂਵਾਲ ਕਲਾਂ, ਕੈਸ਼ੀਅਰ ਪਰਮਜੀਤ ਕੌਰ, ਨੀਨਾ ਰਾਣੀ ਹੰਬੋਵਾਲ ਬੇਟ, ਰਜਿੰਦਰ ਕੌਰ ਭੱਟੀਆਂ, ਮਲਕੀਤ ਕੌਰ ਸ਼ੇਰੀਆਂ, ਕੁਲਦੀਪ ਕੌਰ ਤੇ ਉਰਮਿਲਾ ਰਾਣੀ ਗੜ੍ਹੀ ਤਰਖਾਣਾ, ਕਮਲਜੀਤ ਕੌਰ ਜਾਤੀਵਾਲ, ਸੁਖਵਿੰਦਰ ਕੌਰ ਮਿਲਕੋਵਾਲ, ਪਰਮਜੀਤ ਕੌਰ, ਨਛੱਤਰ ਕੌਰ ਸਹਿਜੋਵਾਲ, ਵਰਕਰ ਰਜਿੰਦਰ ਕੌਰ, ਕੁਲਵੰਤ ਕੌਰ, ਗੁਰਬਖਸ਼ ਕੌਰ, ਚਰਨਜੀਤ ਕੌਰ, ਰਣਜੀਤ ਕੌਰ, ਨਛੱਤਰ ਕੌਰ, ਸੁਖਦੇਵ ਕੌਰ, ਜਸਵੀਰ ਕੌਰ, ਕਿਰਨ ਬਾਲਾ, ਹੈਲਪਰ ਜਸਪਾਲ ਕੌਰ, ਭੁਪਿੰਦਰ ਕੌਰ, ਪਲਵਿੰਦਰ ਕੌਰ ਤੇ ਕਰਨੈਲ ਕੌਰ ਵੀ ਮੌਜੂਦ ਸਨ।