Angad Chandhok brought to India: ਧੋਖਾਧੜੀ ਦੇ ਮਾਮਲੇ ’ਚ ਲੋੜੀਂਦਾ ਅੰਗਦ ਚੰਢੋਕ ਅਮਰੀਕਾ ਤੋਂ ਭਾਰਤ ਲਿਆਂਦਾ
11:32 AM May 24, 2025 IST
ਨਵੀਂ ਦਿੱਲੀ, 24 ਮਈ
ਭਾਰਤ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦੇ ਅੰਗਦ ਸਿੰਘ ਚੰਢੋਕ ਨੂੰ ਸੀਬੀਆਈ ਦੇ ਸਹਿਯੋਗ ਨਾਲ ਭਾਰਤ ਲਿਆਂਦਾ ਗਿਆ। ਉਸ ਨੂੰ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਯੂਐਸ ਦੀ ਇੱਕ ਅਦਾਲਤ ਨੇ 2022 ਵਿੱਚ ਚੰਢੋਕ ਨੂੰ ਇੱਕ ਅੰਤਰਰਾਸ਼ਟਰੀ ਤਕਨੀਕੀ ਘੁਟਾਲੇ ਵਿਚ ਸ਼ਮੂਲੀਅਤ ਲਈ ਦੋਸ਼ੀ ਠਹਿਰਾਇਆ ਸੀ ਜਿਸ ਨੇ ਅਮਰੀਕੀਆਂ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਜ਼ੁਰਗ, ਉਨ੍ਹਾਂ ਦੀ ਜਮ੍ਹਾਂ ਪੂੰਜੀ ਲੈ ਕੇ ਧੋਖਾਧੜੀ ਕੀਤੀ ਸੀ। ਅਮਰੀਕੀ ਅਟਾਰਨੀ ਜ਼ੈਕਰੀ ਏ ਕੁਨਹਾ ਨੇ ਦੱਸਿਆ, ‘ਇੱਕ ਭਾਰਤੀ ਨਾਗਰਿਕ ਜਿਸ ਨੇ ਸੰਯੁਕਤ ਰਾਜ ਵਿੱਚ ਸ਼ਰਨ ਮੰਗੀ ਅਤੇ ਫਿਰ ਧੋਖਾਧੜੀ ਕੀਤੀ। ਉਸ ਖ਼ਿਲਾਫ਼ ਭਾਰਤ ਵਿਚ ਵੀ ਕਈ ਧੋਖਾਧੜੀ ਦੇ ਮਾਮਲੇ ਦਰਜ ਹਨ। ਪੀਟੀਆਈ
Advertisement
Advertisement