ਐੱਨਐੱਸਐੱਸ ਇਕਾਈ ਨੇ ਵਿਦਿਆਰਥੀ ਦੇ ਘਰ ਦੀ ਛੱਤ ਪਵਾਈ
08:58 AM Nov 24, 2024 IST
Advertisement
ਹੰਢਿਆਇਆ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਢਿਆਇਆ ਦੇ ਕੌਮੀ ਸੇਵਾ ਯੋਜਨਾ ਇਕਾਈ ਦੇ ਵਾਲੰਟੀਅਰਾਂ ਨੇ ਲੋੜਵੰਦ ਵਿਦਿਆਰਥੀ ਦੇ ਘਰ ਦੀ ਛੱਤ ਪਵਾਈ ਹੈ। ਸਕੂਲ ਮੁਖੀ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਅਰੁਣ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਦੀ ਅਗਵਾਈ ਵਿੱਚ ਚੱਲ ਰਹੀ ਕੌਮੀ ਸੇਵਾ ਯੋਜਨਾ ਇਕਾਈ ਦੇ ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਦੀ ਪ੍ਰੇਰਨਾ ਸਦਕਾ ਵਾਲੰਟੀਅਰਾਂ ਵੱਲੋਂ ਬਾਰ੍ਹਵੀਂ ਜਮਾਤ ਦੇ ਲੋੜਵੰਦ ਪਰਿਵਾਰ ਨਾਲ ਸਬੰਧਤ ਵਿਦਿਆਰਥੀ ਸੂਰਜ ਸਿੰਘ ਦੇ ਘਰ ਦੀ ਛੱਤ ਪਵਾਉਣ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਸੇਵਾ ਕਰਨ ਦਾ ਯੋਗਦਾਨ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇ ਘਰ ਇੱਕੋ ਕਮਰਾ ਸੀ ਜੋ ਢਹਿਣ ਕਰਕੇ ਪਰਿਵਾਰ ਦੇ ਰਹਿਣ ਲਈ ਕੋਈ ਆਸਰਾ ਨਹੀਂ ਬਚਿਆ ਸੀ। ਇਸ ਮੌਕੇ ਸੀਐੱਚਟੀ ਤਰਵਿੰਦਰ ਸਿੰਘ ਹੀਰੇਵਾਲਾ ਨੇ ਇਕਾਈ ਦੇ ਪ੍ਰੋਗਰਾਮ ਅਫ਼ਸਰ ਅਤੇ ਵਾਲੰਟੀਅਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮੈਡਮ ਸਵਾਤੀ, ਪ੍ਰਿਤਪਾਲ ਸਿੰਘ ਤੇ ਬਲਦੇਵ ਸਿੰਘ ਹੰਢਿਆਇਆ ਹਾਜ਼ਰ ਸਨ। - ਪੱਤਰ ਪ੍ਰੇਰਕ
Advertisement
Advertisement
Advertisement