For the best experience, open
https://m.punjabitribuneonline.com
on your mobile browser.
Advertisement

ਆਂਧਰਾ ਪ੍ਰਦੇਸ਼: ਮਿੰਨੀ ਟਰੱਕ ਪਲਟਣ ਕਾਰਨ ਸੱਤ ਦੀ ਮੌਤ

11:15 AM Sep 11, 2024 IST
ਆਂਧਰਾ ਪ੍ਰਦੇਸ਼  ਮਿੰਨੀ ਟਰੱਕ ਪਲਟਣ ਕਾਰਨ ਸੱਤ ਦੀ ਮੌਤ
Advertisement

ਗੋਦਾਵਰੀ, 11 ਸਿਤੰਬਰ

ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਮਿੰਨੀ ਟਰੱਕ ਪਲਟਣ ਕਾਰਨ ਉਸ ਵਿਚ ਸਵਾਰ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਜੂ ਨਾਲ ਭਰਿਆ ਮਿੰਨੀ ਟਰੱਕ ਟੀ ਨਰਸਾਪੁਰਮ ਮੰਡਲ ਦੇ ਬੋਰਾਮਪਾਲੇਮ ਤੋਂ ਨਿਦਾਦਾਵੋਲੂ ਮੰਡਲ ਦੇ ਤਾਡੀਮੱਲਾ ਜਾ ਰਿਹਾ ਸੀ, ਰਸਤੇ ਵਿਚ ਡਰਾਈਵਰ ਨੇ ਵਾਹਨ ਤੋਂ ਸੰਤੁਲਨ ਗੁਆ ਦਿੱਤਾ ਅਤੇ ਟਰੱਕ ਪਲਟ ਗਿਆ। ਉਨ੍ਹਾਂ ਦੱਸਿਆ ਕਿ ਕਾਜੂਆਂ ਦੀਆਂ ਬੋਰੀਆਂ ਹੇਠ ਦਬਣ ਕਾਰਨ ਸੱਤ ਵਿਅਕਤੀਆਂ ਦੋ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋਇਆ ਹੈ। -ਪੀਟੀਆਈ

Advertisement

Advertisement
Author Image

Puneet Sharma

View all posts

Advertisement