ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਂਧਰਾ ਪ੍ਰਦੇਸ਼: ਮੱਛੀਆਂ ਫੜਨ ਵਾਲੀਆਂ 35 ਕਿਸ਼ਤੀਆਂ ਨੂੰ ਅੱਗ ਲੱਗੀ

11:17 AM Nov 20, 2023 IST
featuredImage featuredImage

ਵਿਸ਼ਾਖਾਪਟਨਮ, 20 ਨਵੰਬਰ

Advertisement

ਇਥੇ ਜੈੱਟੀ ਖੇਤਰ ਵਿੱਚ ਸੋਮਵਾਰ ਤੜਕੇ ਅੱਗ ਲੱਗ ਗਈ ਜਿਸ ਵਿੱਚ ਘੱਟੋ-ਘੱਟ 35 ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਸੜ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ 10 ਤੋਂ 15 ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਜੋ ਕਥਿਤ ਤੌਰ ’ਤੇ ਇੱਕ ਕਿਸ਼ਤੀ ’ਚ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ੀਰੋ ਜੈੱਟੀ 'ਤੇ ਬਾਲਾਜੀ ਦੀ ਮਾਲਕੀ ਵਾਲੀ ਕਿਸ਼ਤੀ 'ਚ ਐਤਵਾਰ ਰਾਤ ਕਰੀਬ 11.30 ਵਜੇ ਅੱਗ ਲੱਗੀ ਜਿਸ ਨੇ ਬਾਅਦ ’ਚ ਹੋਰਨਾਂ ਕਿਸ਼ਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਸੋਮਵਾਰ ਤੜਕੇ 4 ਵਜੇ ਤੱਕ ਇਸ ਅੱਗ 'ਤੇ ਕਾਬੂ ਪਾ ਲਿਆ ਗਿਆ। ਹਾਦਸੇ ਵਿੱਚ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਵਿਸ਼ਾਖਾਪਟਨਮ ਹਾਰਬਰ ਦੇ ਸਹਾਇਕ ਪੁਲੀਸ ਕਮਿਸ਼ਨਰ ਬੀ ਮੂਸਾ ਪਾਲ ਨੇ ਕਿਹਾ ਕਿ ਪੁਲੀਸ 10 ਤੋਂ 15 ਲੋਕਾਂ ਦੇ ਸਮੂਹ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੇ ਲੈਣ-ਦੇਣ ਨੂੰ ਲੈ ਕੇ ਝਗੜਾ ਕੀਤਾ ਸੀ। ਪਾਲ ਨੇ ਦੱਸਿਆ ਕਿ ਇੱਕ ਕਿਸ਼ਤੀ ਨੂੰ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਖੋਲ੍ਹਿਆ ਅਤੇ ਸਮੁੰਦਰ ਵਿੱਚ ਧੱਕ ਦਿੱਤਾ ਪਰ ਇਹ ਕਿਸ਼ਤੀਆਂ ਵੱਲ ਮੁੜ ਗਈ ਅਤੇ ਵੱਡੀ ਅੱਗ ਦੀ ਘਟਨਾ ਵਾਪਰ ਗਈ। ਪਾਲ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਪੁੱਛਗਿੱਛ ਕਰਨ 'ਤੇ ਹੋਰ ਜਾਣਕਾਰੀ ਸਾਹਮਣੇ ਆਵੇਗੀ।

Advertisement

Advertisement