ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਰੂਕਸ਼ੇਤਰ ਤੇ ਗੁਜਰਾਤ ਦਾ ਪੁਰਾਣਾ ਰਿਸ਼ਤਾ: ਆਨੰਦੀਬੇਨ ਪਟੇਲ

08:57 AM Feb 25, 2024 IST
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦਾ ਸਨਮਾਨ ਕਰਦੇ ਹੋਏ ਕੇਡੀਬੀ ਦੇ ਅਧਿਕਾਰੀ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਫਰਵਰੀ
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਅੱਜ ਕਿਹਾ ਕਿ ਕੁਰੂਕਸ਼ੇਤਰ ਤੋਂ ਪਵਿੱਤਰ ਗ੍ਰੰਥ ਗੀਤਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਉਪਦੇਸ਼ਾਂ ਰਾਹੀਂ ਪੂਰੀ ਦੁਨੀਆ ਨੂੰ ਸਿੱਖਿਆ, ਸੱਭਿਆਚਾਰ ਦਾ ਗਿਆਨ ਅਤੇ ਸ਼ਾਂਤੀ ਦਾ ਮਾਰਗ ਮਿਲ ਰਿਹਾ ਹੈ। ਇਸ ਲਈ ਹਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਧਰਮ ਗ੍ਰੰਥ ਦੀਆਂ ਸਿੱਖਿਆਵਾਂ ਨੂੰ ਅਪਣਾਉਣਾ ਚਾਹੀਦਾ ਹੈ।
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅੱਜ ਕੁਰੂਕਸ਼ੇਤਰ ਬ੍ਰਹਮਸਰੋਵਰ ਤੀਰਥ ਸਥਾਨ ਦੇ ਦਰਸ਼ਨਾਂ ਲਈ ਪਹੁੰਚੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬ੍ਰਹਮਸਰੋਵਰ ’ਤੇ ਸਥਿਤ ਸਰਵੇਸ਼ਵਰ ਮਹਾਦੇਵ ਮੰਦਰ ’ਚ ਪੂਜਾ ਕੀਤੀ ਅਤੇ ਇਸ ਤੋਂ ਬਾਅਦ ਕੇਡੀਬੀ ਦੇ ਵਿਸ਼ੇਸ਼ ਵਾਹਨ ’ਚ ਪੂਰੇ ਬ੍ਰਹਮਸਰੋਵਰ ਦੀ ਪਰਿਕਰਮਾ ਕੀਤੀ। ਉਨ੍ਹਾਂ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਅਰਜੁਨ ਦੇ ਵਿਸ਼ਾਲ ਰੱਥ ਦੇ ਵੀ ਦਰਸ਼ਨ ਕੀਤਾ। ਇੱਥੇ ਕੇਡੀਬੀ ਦੇ ਆਨਰੇਰੀ ਸਕੱਤਰ ਉਪੇਂਦਰ ਸਿੰਘਲ, ਕੇਡੀਬੀ ਮੈਂਬਰ ਅਸ਼ੋਕ ਰੋਸ਼ਾ, ਡਾਕਟਰ ਐੱਮਕੇ ਮੌਦਗਿਲ, ਕੈਪਟਨ ਅਮਰਜੀਤ ਸਿੰਘ ਨੇ ਰਾਜਪਾਲ ਆਨੰਦੀਬੇਨ ਪਟੇਲ ਨੂੰ ਟੇਬਲ ਬੁੱਕ ਭੇਟ ਕੀਤੀ।
ਰਾਜਪਾਲ ਨੇ ਕੇਡੀਬੀ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕ ਿਹਾ ਕਿ ਕੁਰੂਕਸ਼ੇਤਰ ਅਤੇ ਗੁਜਰਾਤ ਦਾ ਪੁਰਾਣਾ ਰਿਸ਼ਤਾ ਹੈ। ਕੁਰੂਕਸ਼ੇਤਰ ਤੋਂ ਹਜ਼ਾਰਾਂ ਸਾਲ ਪਹਿਲਾਂ ਵਹਿਣ ਵਾਲੀ ਪ੍ਰਾਚੀਨ ਸਰਸਵਤੀ ਨਦੀ ਗੁਜਰਾਤ ਦੇ ਕਛ ਤੱਕ ਪਹੁੰਚਦੀ ਸੀ। ਇਸ ਪ੍ਰਾਚੀਨ ਸਰਸਵਤੀ ਨਦੀ ਦੇ ਕੰਢੇ ਸਭਿਅਤਾ, ਸੰਸਕ੍ਰਿਤੀ, ਸਿੱਖਿਆ ਅਤੇ ਵੇਦਾਂ ਦੀ ਰਚਨਾ ਹੋਈ ਅਤੇ ਸਾਰੇ ਸੰਸਾਰ ਨੂੰ ਗਿਆਨ ਪ੍ਰਾਪਤ ਹੋਇਆ। ਉਨ੍ਹਾਂ ਕੁਰੂਕਸ਼ੇਤਰ ਦੇ ਤੀਰਥ ਸਥਾਨਾਂ ਬਾਰੇ ਤਿਆਰ ਕੀਤੀ ਗਈ ਟੇਬਲ ਬੁੱਕ ਦੀ ਸ਼ਲਾਘਾ ਕੀਤੀ।

Advertisement

Advertisement