For the best experience, open
https://m.punjabitribuneonline.com
on your mobile browser.
Advertisement

ਏਐੱਨਸੀ ਸਟਾਫ ਵੱਲੋਂ ਕਾਰ ’ਚੋਂ ਦਸ ਲੱਖ ਰੁਪਏ ਬਰਾਮਦ

11:47 AM Sep 18, 2024 IST
ਏਐੱਨਸੀ ਸਟਾਫ ਵੱਲੋਂ ਕਾਰ ’ਚੋਂ ਦਸ ਲੱਖ ਰੁਪਏ ਬਰਾਮਦ
Advertisement

ਪੱਤਰ ਪ੍ਰੇਰਕ
ਡੱਬਵਾਲੀ, 17 ਸਤੰਬਰ
ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਡੱਬਵਾਲੀ ਦੀ ਸਖ਼ਤੀ ਰੰਗ ਲਿਆ ਰਹੀ ਹੈ। ਪੁਲੀਸ ਦੇ ਏਐਨਸੀ ਸਟਾਫ ਨੇ ਚੌਟਾਲਾ ਹੱਦ ‘ਤੇ ਇੱਕ ਕਰੇਟਾ ਗੱਡੀ ਸਵਾਰ ਵਿਅਕਤੀ ਤੋਂ ਦਸ ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਕਾਰ ਸਵਾਰ ਵਿਅਕਤੀ ਦੀ ਸ਼ਨਾਖਤ ਕਪਿਲ ਕੁਮਾਰ ਵਾਸੀ ਬਣੀ (ਜ਼ਿਲ੍ਹਾ ਸਿਰਸਾ) ਵਜੋਂ ਹੋਈ ਹੈ। ਏਐਨਸੀ ਸਟਾਫ ਡੱਬਵਾਲੀਦੇ ਮੁਖੀ ਸੁਰੇਸ਼ ਕੁਮਾਰ ਦੱਸਿਆ ਕਿ ਏਐਸਆਈ ਰਣਜੋਧ ਸਿੰਘ ਅਤੇ ਏਐਸਆਈ ਦਲਬੀਰ ਸਿੰਘ ਪੁਲੀਸ ਅਮਲੇ ਦੇ ਨਾਲ ਚੌਟਾਲਾ ਹੱਦ ‘ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਜਾਂਚ ਰਹੇ ਸਨ। ਉਨ੍ਹਾਂ ਉਥੋਂ ਲੰਘਦੀ ਇੱਕ ਕਰੇਟਾ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੁਕਵਾ ਕੇ ਉਸਦੀ ਤਲਾਸ਼ੀ ਲਈ ਗਈ। ਜਾਂਚ ਵਿੱਚ ਕਾਰ ਚਾਲਕ ਦੇ ਕੋਲੋਂ 10 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ। ਪੁਲੀਸ ਨੇ ਬਰਾਮਦ ਨਗਦੀ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ।

Advertisement

Advertisement
Advertisement
Author Image

Advertisement