ਬੀਚ ਅਤੇ ਫਿਲਮੀ ਸੈੱਟ ’ਤੇ ਖੁਸ਼ ਰਹਿੰਦੀ ਹੈ ਅਨੰਨਿਆ
ਮੁੰਬਈ: ਫ਼ਿਲਮ ‘ਪਤੀ ਪਤਨੀ ਔਰ ਵੋਹ’, ‘ਡਰੀਮ ਗਰਲ 2’ ਅਤੇ ‘ਖੋ ਗਏ ਹਮ ਕਹਾਂ’ ਲਈ ਜਾਣੀ ਜਾਂਦੀ ਬੌਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੀਆਂ ਮਖ਼ਸੂਸ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਅਨੰਨਿਆ ਬੀਚ ਅਤੇ ਫ਼ਿਲਮੀ ਸੈੱਟ ’ਤੇ ਮੌਜ-ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਕ ਤਸਵੀਰ ਵਿੱਚ ਅਨੰਨਿਆ ਆਪਣੇ ਰੁਝੇਵਿਆਂ ਭਰੇ ਪ੍ਰੋਗਰਾਮ ਦੇ ਬਾਵਜੂਦ ਹੱਸਦੀ ਨਜ਼ਰ ਆ ਰਹੀ ਹੈ। ਇਕ ਹੋਰ ਤਸਵੀਰ ਵਿਚ ਅਦਾਕਾਰਾ ਬੀਚ ’ਤੇ ਮੌਜੂਦ ਹੈ ਅਤੇ ਉਸ ਦੇ ਪਿੱਛੇ ਬਹੁਤ ਸ਼ਾਨਦਾਰ ਦ੍ਰਿਸ਼ ਨਜ਼ਰ ਆ ਰਿਹਾ ਹੈ। ਅਨੰਨਿਆ ਨੇ ਆਖਿਆ,‘‘ਮੈਂ ਅਸਲ ਵਿੱਚ ਬੀਚ ਤੇ ਫਿਲਮ ਦੇ ਸੈੱਟ ’ਤੇ ਖੁਸ਼ ਹੁੰਦੀ ਹਾਂ... ਇਨ੍ਹਾਂ ਦੋਵਾਂ ਤੋਂ ਬਗੈਰ ਮੇਰੀ ਕਿਸੇ ਚੀਜ਼ ਵਿੱਚ ਕੋਈ ਦਿਲਚਸਪੀ ਨਹੀਂ ਹੈ।’’ ਅਦਾਕਾਰਾ ਵੱਲੋਂ ਤਸੀਵਰਾਂ ਸਾਂਝੀਆਂ ਕਰਨ ਤੋਂ ਬਾਅਦ ਉਸ ਦੇ ਚਾਹੁਣ ਵਾਲਿਆਂ ਦੀਆਂ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਅਦਾਕਾਰਾ ਦੇ ਇਕ ਚਾਹੁਣ ਵਾਲੇ ਨੇ ਉਸ ਨੂੰ ‘ਦਿਲ ਦੀ ਰਾਣੀ’ ਦੱਸਿਆ। ਇੱਕ ਹੋਰ ਨੇ ਉਸ ਨੂੰ ਛੈਲ-ਛਬੀਲੀ ਕਿਹਾ। ਇਸ ਤੋਂ ਇਲਾਵਾ ਇਕ ਹੋਰ ਚਾਹੁਣ ਵਾਲੇ ਨੇ ਅਨੰਨਿਆ ਨੂੰ ‘ਸੁੰਦਰਤਾ ਦੀ ਰਾਣੀ’ ਕਰਾਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅਨੰਨਿਆ ਪਾਂਡੇ ਆਖ਼ਰੀ ਵਾਰ ਫਿਲਮ ‘ਖੋ ਗਏ ਹਮ ਕਹਾਂ’ ਵਿਚ ਨਜ਼ਰ ਆਈ ਸੀ ਅਤੇ ਇਸ ਫਿਲਮ ਵਿਚ ਆਦਰਸ਼ ਗੌਰਵ ਅਤੇ ਸਿਧਾਂਤ ਚਤੁਰਵੇਦੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਇਸ ਤੋਂ ਇਲਾਵਾ ਅਨੰਨਿਆ ਫਿਲਮ ‘ਕੰਟਰੋਲ’ ਅਤੇ ‘ਦਿ ਅਨਟੋਲਡ ਸਟੋਰੀ ਆਫ ਸੀ ਸ਼ੰਕਰਨ ਨਾਇਰ’ ਵਿਚ ਦਿਖਾਈ ਦੇਵੇਗੀ। -ਏਐੱਨਆਈ