For the best experience, open
https://m.punjabitribuneonline.com
on your mobile browser.
Advertisement

ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਵਿਆਹ: ਗਾਇਕ ਜਸਟਿਨ ਬੀਬਰ ਮੁੰਬਈ ਪੁੱਜਿਆ

07:13 AM Jul 06, 2024 IST
ਅਨੰਤ ਅੰਬਾਨੀ ਰਾਧਿਕਾ ਮਰਚੈਂਟ ਵਿਆਹ  ਗਾਇਕ ਜਸਟਿਨ ਬੀਬਰ ਮੁੰਬਈ ਪੁੱਜਿਆ
Advertisement

ਮੁੰਬਈ, 5 ਜੁਲਾਈ
ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਸਮਾਗਮਾਂ ਵਿੱਚ ਰਿਹਾਨਾ ਤੇ ਕੈਟੀ ਪੈਰੀ ਦੇ ਪ੍ਰਦਰਸ਼ਨ ਤੋਂ ਬਾਅਦ, ਹੁਣ ਕੈਨੇਡੀਅਨ ਗਾਇਕ ਤੇੇ ਗੀਤਕਾਰ ਜਸਟਿਨ ਬੀਬਰ ਵਿਆਹ ਸਮਾਗਮ ਵਿੱਚ ਮਹਿਮਾਨਾਂ ਦਾ ਮਨੋਰੰਜਨ ਕਰੇਗਾ। ਕੈਨੇਡੀਅਨ ਪੌਪ ਸਟਾਰ ਸ਼ੁੱਕਰਵਾਰ ਤੜਕੇ ਮੁੰਬਈ ਹਵਾਈ ਅੱਡੇ ’ਤੇ ਆਪਣੇ ਸਾਥੀਆਂ ਨਾਲ ਪੁੱਜਿਆ। ਗੁਲਾਬੀ ਸਵੈਟਸ਼ਰਟ, ਨੀਲੀ ਪੈਂਟ ਤੇ ਲਾਲ ਟੋਪੀ ਪਹਿਨੇ ਬੀਬਰ ਨੂੰ ਹਵਾਈ ਅੱਡੇ ਤੋਂ ਬਾਹਰ ਨਿਕਲਦਿਆਂ ਅਤੇ ਕਾਰ ਵਿੱਚ ਜਾਂਦਿਆਂ ਦੇਖਿਆ ਗਿਆ। ਬੀਬਰ, ਜਿਸ ਨੂੰ ‘ਬੇਬੀ’, ‘ਸੌਰੀ’ ਅਤੇ ‘ਨੇਵਰ ਸੇ ਨੇਵਰ’ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ, ਅਨੰਤ ਤੇ ਰਾਧਿਕਾ ਦੇ ਸੰਗੀਤ ਸਮਾਰੋਹ ਵਿੱਚ ਪੇਸ਼ਕਾਰੀ ਦੇਵੇਗਾ। ਜ਼ਿਕਰਯੋਗ ਹੈ ਕਿ ਅਨੰਤ ਤੇ ਰਾਧਿਕਾ ਦਾ ਸੰਗੀਤ ਸਮਾਰੋਹ 5 ਜੁਲਾਈ ਨੂੰ ਹੋਵੇਗਾ। ਇਹ ਜੋੜਾ 12 ਜੁਲਾਈ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ। -ਏਐੱਨਆਈ

Advertisement

Advertisement
Advertisement
Author Image

sanam grng

View all posts

Advertisement