ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਨੰਦਪੁਰ ਸਾਹਿਬ: ਕਾਂਗਰਸ ਨੂੰ ਨਾ ਮਿਲਿਆ ਸਥਾਨਕ ਉਮੀਦਵਾਰ

08:06 AM May 10, 2024 IST

ਨਵਾਂ ਸ਼ਹਿਰ (ਸੁਰਜੀਤ ਮਜਾਰੀ): ਕਾਂਗਰਸ ਨੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋੋਂ ਕਦੇ ਵੀ ਸਥਾਨਕ ਪਾਰਟੀ ਆਗੂ ਨੂੰ ਚੋਣ ਲੜਨ ਦਾ ਮੌਕਾ ਨਹੀਂ ਦਿੱਤਾ। ਪਾਰਟੀ ਨੇ ਹੁਣ ਤੱਕ ਦੀਆਂ ਸਾਰੀਆਂ ਲੋਕ ਸਭਾ ਚੋਣਾਂ ਵਿੱਚ ਦੂਜੇ ਹਲਕੇ ਦੇ ਹੀ ਆਗੂਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ।ਇਸ ਹਲਕੇ ਤੋਂ ਕਾਂਗਰਸ ਦੇ ਚੋਣ ਮੈਦਾਨ ’ਚ ਉਤਰੇ ਉਕਤ ਆਗੂਆਂ ’ਚ ਰਵਨੀਤ ਸਿੰਘ ਬਿੱਟੂ, ਅੰਬਿਕਾ ਸੋਨੀ, ਮਨੀਸ਼ ਤਿਵਾੜੀ ਸ਼ਾਮਲ ਹਨ। ਇਹ ਸਾਰੇ ਆਗੂ ਕ੍ਰਮਵਾਰ ਲੁਧਿਆਣਾ, ਦਿੱਲੀ ਤੇ ਲੁਧਿਆਣਾ ਤੋਂ ਲਿਆਂਦੇ ਗਏ ਸਨ ਤੇ ਹੁਣ ਸੰਗਰੂਰ ਤੋਂ ਵਿਜੈਇੰਦਰ ਸਿੰਗਲਾ ਨੂੰ ਲਿਆਂਦਾ ਗਿਆ ਹੈ। ਕਾਂਗਰਸ ਵੱਲੋਂ ਇਸ ਹਲਕੇ ਤੋਂ ਪਹਿਲੀ ਵਾਰ ਲੁਧਿਆਣਾ ਤੋਂ ਹਲਕਾ ਬਦਲ ਕੇ ਖੜ੍ਹੇ ਕੀਤੇ ਰਵਨੀਤ ਸਿੰਘ ਬਿੱਟੂ 2009 ’ਚ ਸੰਸਦ ਮੈਂਬਰ ਬਣ ਗਏ ਸਨ। ਉਨ੍ਹਾਂ ਤੋਂ ਬਾਅਦ ਪਾਰਟੀ ਦੇ ਕੌਮੀ ਆਗੂ ਬੀਬੀ ਅੰਬਿਕਾ ਸੋਨੀ 2014 ’ਚ ਦਿੱਲੀ ਤੋਂ ਆ ਕੇ ਚੋਣ ਲੜੇ ਪਰ ਹਾਰ ਗਏ। ਇਵੇਂ 2019 ’ਚ ਲੁਧਿਆਣਾ ਤੋਂ ਹੀ ਲਿਆਂਦੇ ਮਨੀਸ਼ ਤਿਵਾੜੀ ਵੀ ਇੱਥੋਂ ਸੰਸਦ ਮੈਂਬਰ ਚੁਣੇ ਗਏ। ਇਸ ਵਾਰ ਵੀ ਕਾਂਗਰਸ ਨੇ ਉਕਤ ਵਰਤਾਰੇ ਵਾਂਗ ਵਿਜੈਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਲਿਆ ਕੇ ਇਸ ਹਲਕੇ ਦਾ ਉਮੀਦਵਾਰ ਬਣਾਇਆ ਹੈ। ਦੱਸਣਯੋਗ ਹੈ ਕਿ ਇਸ ਹਲਕੇ ਦੇ ਕਿਸੇ ਵੀ ਆਗੂ ਨੇ ਪਾਰਟੀ ਦੇ ਉਕਤ ਫ਼ੈਸਲੇ ਦਾ ਕਦੇ ਵੀ ਵਿਰੋਧ ਨਹੀਂ ਕੀਤਾ। ਇਸ ਵਾਰੀ ਵੀ ਭਾਵੇਂ ਪਾਰਟੀ ਦਾ ਉਮੀਦਵਾਰ ਓਪਰਾ ਹੈ ਪਰ ਲੋਕ ਸਭਾ ਦੇ ਸਾਰੇ ਆਗੂ ਤੇ ਵਰਕਰ ਤਨਦੇਹੀ ਨਾਲ ਡਟੇ ਹੋਏ ਹਨ।

Advertisement

Advertisement
Advertisement