ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਨੰਦਪੁਰ ਸਾਹਿਬ: ਉਮੀਦਵਾਰ ਦਾ ਐਲਾਨ ਨਾ ਹੋਣ ਕਾਰਨ ਭਾਜਪਾ ਕਾਰਕੁਨ ਨਿਰਾਸ਼

08:51 AM May 09, 2024 IST

ਮਿਹਰ ਸਿੰਘ
ਕੁਰਾਲੀ, 8 ਮਈ
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਦਾ ਨਾਂ ਐਲਾਨ ਨਾ ਹੋਣ ਕਾਰਨ ਪਾਰਟੀ ਵਰਕਰ ਚਿੰਤਤ ਹਨ। ਭਾਜਪਾ ਵਲੋਂ ਚੋਣ ਲੜਨ ਦੇ ਚਾਹਵਾਨਾਂ ਵਿੱਚ ਸੀਨੀਅਰ ਆਗੂਆਂ ਅਵਿਨਾਸ਼ ਰਾਏ ਖੰਨਾ, ਸੁਭਾਸ਼ ਸ਼ਰਮਾ ਤੇ ਇਕਬਾਲ ਸਿੰਘ ਲਾਲਪੁਰਾ ਤੋਂ ਇਲਾਵਾ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਭਜਨ ਗਾਇਕ ਘਨੱਈਆ ਮਿੱਤਲ ਆਦਿ ਦੇ ਨਾਂ ਚਰਚਾ ਵਿੱਚ ਹਨ। ਸ੍ਰੀ ਲਾਲਪੁਰਾ ਇਸ ਸੀਟ ਤੋਂ ਆਪਣੇ ਪੁੱਤਰ ਅਜੈਵੀਰ ਸਿੰਘ ਲਾਲਪੁਰਾ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਨ।
ਸੂਤਰ ਦੱਸਦੇ ਹਨ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਇਸ ਸੀਟ ਵਿੱਚ ਕਾਫ਼ੀ ਦਿਲਚਸਪੀ ਲੈ ਰਹੇ ਹਨ ਤੇ ਉਹ ਆਪਣੇ ਕਿਸੇ ਕਰੀਬੀ ਨੂੰ ਟਿਕਟ ਦਿਵਾਉਣ ਦੇ ਚਾਹਵਾਨ ਹਨ। ਜੇ ਯੋਗੀ ਅਦਿੱਤਿਆਨਾਥ ਦੀ ਚੱਲੀ ਤਾਂ ਇਸ ਸੀਟ ਤੋਂ ਭਾਜਪਾ ਵਲੋਂ ਸਿਆਸੀ ਆਗੂ ਦੀ ਥਾਂ ਕਿਸੇ ਹੋਰ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਭਾਜਪਾ ਹਾਈਕਮਾਂਡ ਇਸ ਸੀਟ ਨੂੰ ਜਿੱਤਣ ਲਈ ਕੋਈ ਵੱਡੇ ਕੱਦ ਵਾਲਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ।
ਇਸ ਸੀਟ ਲਈ ‘ਆਪ’, ਅਕਾਲੀ ਦਲ, ਕਾਂਗਰਸ, ਅਕਾਲੀ ਦਲ ਅੰਮ੍ਰਿਤਸਰ ਅਤੇ ਬਸਪਾ ਵੱਲੋਂ ਪਹਿਲਾਂ ਹੀ ਆਪਣੇ ਉਮੀਦਰਵਾਰਾਂ ਦਾ ਐਲਾਨ ਹੋ ਚੁੱਕਾ ਹੈ।

Advertisement

Advertisement
Advertisement