For the best experience, open
https://m.punjabitribuneonline.com
on your mobile browser.
Advertisement

ਅਨੰਦ ਉਤਸਵ: ਗਾਇਕ ਗੁਰਨਾਮ ਭੁੱਲਰ ਨੇ ਝੂਮਣ ਲਾਏ ਪਾੜ੍ਹੇ

11:05 AM Mar 09, 2024 IST
ਅਨੰਦ ਉਤਸਵ  ਗਾਇਕ ਗੁਰਨਾਮ ਭੁੱਲਰ ਨੇ ਝੂਮਣ ਲਾਏ ਪਾੜ੍ਹੇ
ਗੁਰੂ ਨਾਨਕ ਦੇਵ ਕਾਲਜ ਵਿੱਚ ਪੇਸ਼ਕਾਰੀ ਦਿੰਦਾ ਹੋਇਆ ਗਾਇਕ ਗੁਰਨਾਮ ਭੁੱਲਰ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਾਰਚ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦਾ ਦੋ ਦਿਨਾਂ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ‘ਅਨੰਦ ਉਤਸਵ-2024’ ਬੀਤੀ ਦੇਰ ਸ਼ਾਮ ਸਮਾਪਤ ਹੋ ਗਿਆ। ‘ਅਨੰਦ ਉਤਸਵ 2024’ ਦੇ ਦੂਜੇ ਅਤੇ ਆਖਰੀ ਦਿਨ ਵੀ ਕਈ ਇਵੈਂਟਸ ਕਾਲਜ ਦੇ ਓਪਨ ਏਅਰ ਥੀਏਟਰ ਵਿਚ ਕਰਵਾਏ ਗਏ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਏਆਈਜੀ, ਲੁਧਿਆਣਾ ਜ਼ੋਨ ਭੁਪਿੰਦਰ ਸਿੰਘ ਸਿੱਧੂ, ਏਡੀਸੀ ਰੁਪਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਰੁਜ਼ਗਾਰ ਅਫਸਰ ਜੀਵਨਦੀਪ ਸਿੰਘ ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਅਤੇ ਸਾਰਿਆ ਨੂੰ ਸੱਭਿਆਚਾਰ ਨਾਲ ਇਸੇ ਤਰ੍ਹਾਂ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਇਸ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਸਮਾਗਮ ਵਿੱਚ ਡਾਇਰੈਕਟਰ ਐੱਨਐੱਸਈਟੀ ਇੰਦਰਪਾਲ ਸਿੰਘ ਅਤੇ ਸਕੱਤਰ ਐੱਸਜੀਪੀਸੀ ਸ਼ਾਹਬਾਜ਼ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਖਰੀ ਪੜ੍ਹਾ ਵਿੱਚ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਗਾਇਕੀ ਦੇ ਰੰਗ ਬਿਖੇਰਦੇ ਹੋਏ ਸਾਰੇ ਸਰੋਤਿਆਂ ਦਾ ਦਿਲ ਜਿੱਤ ਲਿਆ। ਕਾਲਜ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਪ੍ਰੋਗਰਾਮ ਦੀ ਸਫਲਤਾ ਲਈ ਕਾਲਜ ਦੀ ਕਲਚਰ ਕਮੇਟੀ ਦੇ ਪ੍ਰਧਾਨ ਡਾ. ਕੇਐੱਸ ਮਾਨ, ਡਾ. ਅਰਵਿੰਦ ਢੀਂਗਰਾ, ਪ੍ਰੋ. ਜਸਵੰਤ ਸਿੰਘ ਟੌਰ, ਡਾ. ਪਰਮਪਾਲ ਸਿੰਘ ਅਤੇ ਕਾਲਜ ਦੀ ਕਲਚਰਲ ਕਮੇਟੀ ਨਾਲ ਜੁੜੇ ਅਧਿਆਪਕਾਂ ਤੇ ਵਿਦਿਆਰਥੀਆ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਮਹਿੰਦੀ ਦੇ ਮੁਕਾਬਲੇ ਵਿੱਚ ਸਿਮਰਨਦੀਪ ਕੌਰ, ਮਨਪ੍ਰੀਤ ਕੌਰ ਅਤੇ ਆਸ਼ਿਮਾ, ਫੋਟੋਗ੍ਰਾਫੀ ਮੁਕਾਬਲੇ ’ਚ ਵੈਭਵ ਜੋਸ਼ੀ, ਪ੍ਰਥਮ ਗੋਇਲ ਅਤੇ ਗੁਣੀਤ ਕੌਰ, ਕਾਰਟੂਨਿੰਗ ਵਿੱਚ ਪਿੰਕੂ, ਸੁਨਿਧੀ ਅਤੇ ਗੁਰਸਿਮਰਨ ਕੌਰ, ਪੇਂਟਿੰਗ ਵਿੱਚ ਸਮਰਿਤੀ, ਆਸ਼ਿਮਾ ਅਤੇ ਕਨਿਕਾ ਮਿੱਤਲ, ਰੰਗੋਲੀ ਵਿੱਚ ਹਰਨੂਰ ਕੌਰ, ਰਮਨ ਅਤੇ ਅਨਮੋਲ ਕੌਰ, ਵਿਰਾਸਤੀ ਪ੍ਰਦਰਸ਼ਨੀ ਵਿੱਚ ਰਿਆ, ਖੁਸ਼ਮੀਤ ਅਤੇ ਪ੍ਰਾਂਚਲ, ਲੋਕ ਗਾਇਕੀ ਵਿੱਚ ਰਵਲੀਨ ਕੌਰ, ਲਵਪ੍ਰੀਤ ਸਿੰਘ ਅਤੇ ਗੁਰ ਅਵਤਾਰ ਸਿੰਘ, ਲਾਈਟ ਵੋਕਲ ਸੰਗੀਤ ਵਿੱਚ ਹਰਜੋਤ ਸਿੰਘ, ਵੰਸ਼ ਅਤੇ ਰਵਲੀਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×