ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਗਲਵਾੜਾ ਵਿੱਚ ਜੰਮੀ-ਪਲੀ ਲੜਕੀ ਦੇ ਆਨੰਦ ਕਾਰਜ

06:25 PM Jun 23, 2023 IST
featuredImage featuredImage

ਅੰਮ੍ਰਿਤਸਰ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਮੁੱਖ ਦਫਤਰ ਵਿਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਗੀਤਾ ਦਾ ਆਨੰਦ ਕਾਰਜ ਕੀਤਾ ਗਿਆ। ਪਿੰਗਲਵਾੜਾ ਸੰਸਥਾ ਵਲੋਂ ਹੁਣ ਤਕ ਪਿੰਗਲਵਾੜਾ ਵਿਚ ਪਲ ਕੇ ਜਵਾਨ ਹੋਈਆਂ 65 ਕੁੜੀਆਂ ਦਾ ਘਰ ਵਸਾਇਆ ਗਿਆ ਹੈ। ਅੱਜ ਪਿੰਗਲਵਾੜਾ ਦੀ ਧੀ ਗੀਤਾ ਦਾ ਆਨੰਦ ਕਾਰਜ ਸਿਮਰਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਜਵਾਹਰ ਕਲੋਨੀ ਫਰੀਦਾਬਾਦ ਨਾਲ ਕੀਤਾ ਗਿਆ। ਆਨੰਦ ਕਾਰਜ ਦੀ ਰਸਮ ਪਿੰਗਲਵਾੜਾ ਵਿਖੇ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਕੁੜੀ ਨੂੰ ਪੱਲਾ ਫੜਾਉਣ ਦੀ ਰਸਮ ਪਿੰਗਲਵਾੜਾ ਦੀ ਮੁੱਖੀ ਡਾ. ਇੰਦਰਜੀਤ ਕੌਰ ਨੇ ਨਿਭਾਈ ਜੋ ਵਿਆਹ ਵੇਲੇ ਵਧੇਰੇ ਕਰਕੇ ਕੁੜੀ ਦੇ ਪਿਤਾ ਵਲੋਂ ਕੀਤੀ ਜਾਂਦੀ ਹੈ। ਪਿੰਗਲਵਾੜਾ ਸੰਸਥਾ ਵਿਚ ਪਲ ਕੇ ਜਵਾਨ ਹੋਏ ਜਾਂ ਹੋ ਰਹੇ ਅਨਾਥ ਬੱਚਿਆਂ ਦੇ ਮਾਂ ਤੇ ਪਿਤਾ ਡਾ. ਇੰਦਰਜੀਤ ਕੌਰ ਹੀ ਹਨ। ਇਸ ਕੁੜੀ ਨੂੰ ਵੀ ਪਿੰਗਲਵਾੜਾ ਪਰਿਵਾਰ ਵਲੋਂ ਘਰ ਵਾਸਤੇ ਲੋਂੜੀਦਾ ਸਾਮਾਨ ਦਿੱਤਾ ਗਿਆ। -ਟਨਸ

Advertisement

Advertisement