ਅਨਾਮਿਕਾ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਬਣੀ
07:41 AM Jun 09, 2024 IST
Advertisement
ਨਵੀਂ ਦਿੱਲੀ: ਸਬ-ਲੈਫਟੀਨੈਂਟ ਅਨਾਮਿਕਾ ਬੀ ਰਾਜੀਵ ਤਾਮਿਲ ਨਾਡੂ ਦੇ ਅਰਾਕੌਮ ਸਥਿਤ ਜਲ ਸੈਨਾ ਹਵਾਈ ਸਟੇਸ਼ਨ ਵਿੱਚ ਪਾਸਿੰਗ-ਆਊਟ ਪਰੇਡ ਵਿੱਚ ਵੱਕਾਰੀ ‘ਗੋਲਡਨ ਵਿੰਗਜ਼’ ਪ੍ਰਾਪਤ ਕਰਨ ਮਗਰੋਂ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਬਣ ਗਈ ਹੈ। ਭਾਰਤੀ ਜਲ ਸੈਨਾ ਮੁਤਾਬਕ, ਇੱਕ ਹੋਰ ਉਪਲੱਬਧੀ ਵਿੱਚ ਲੱਦਾਖ਼ ਤੋਂ ਪਹਿਲੇ ਕਮਿਸ਼ਨ ਪ੍ਰਾਪਤ ਜਲ ਸੈਨਾ ਅਧਿਕਾਰੀ ਲੈਫਟੀਨੈਂਟ ਜਾਮਯਾਂਗ ਤਸੇਵਾਂਗ ਨੇ ਵੀ ਸਫਲਤਾ ਪੂਰਨ ਇੱਕ ਯੋਗ ਹੈਲੀਕਾਪਟਰ ਪਾਇਲਟ ਵਜੋਂ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ। ਜਲ ਸੈਨਾ ਨੇ ਕਿਹਾ ਕਿ ਸਬ-ਲੈਫਟੀਨੈਂਟ ਰਾਜੀਵ ਅਤੇ ਲੈਫਟੀਨੈਂਟ ਤਸੇਵਾਂਗ ਉਨ੍ਹਾਂ 21 ਅਧਿਕਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਪੂਰਬੀ ਜਲ ਸੈਨਾ ਕਮਾਨ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਰਾਜੇਸ਼ ਪੇਂਡਾਰਕਰ ਨੇ ਆਈਐੱਨਐੱਸ ਰਾਜਲੀ ਵਿੱਚ ਪਾਸਿੰਗ-ਆਊਟ ਪਰੇਡ ਵਿੱਚ ‘ਗੋਲਡਨ ਵਿੰਗਜ਼’ ਨਾਲ ਸਨਮਾਨਿਤ ਕੀਤਾ ਹੈ। -ਪੀਟੀਆਈ
Advertisement
Advertisement