ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਨਾਮਿਕਾ ਆਰਟਸ ਵੱਲੋਂ ਨਾਟਕ ‘ਲਵ ਸ਼ਵ ਤੇ ਸ਼ਸ਼ਕਾ’ ਦਾ ਮੰਚਨ

09:51 AM Aug 25, 2024 IST
ਪੰਜਾਬ ਨਾਟਸ਼ਾਲਾ ਵਿੱਚ ਨਾਟਕ ਦਾ ਮੰਚਨ ਕਰਦੇ ਹੋਏ ਕਲਾਕਾਰ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 24 ਅਗਸਤ
ਅਨਾਮਿਕਾ ਆਰਟਸ ਐਸੋਸੀੲਸ਼ਨ ਵੱਲੋਂ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਪੰਜਾਬ ਨਾਟਸ਼ਾਲਾ ਦੇ ਕਰੀਏਟਿਵ ਡਾਇਰੈਕਟਰ ਵਜੋਂ ਮਸ਼ਹੂਰ ਪ੍ਰੋ. ਇਮੈਨੁਅਲ ਸਿੰਘ ਵੱਲੋਂ ਨਿਰਦੇਸ਼ਿਤ ਅਤੇ ਆਤਮਾ ਸਿੰਘ ਗਿੱਲ ਵੱਲੋਂ ਲਿਖਿਆ ਨਾਟਕ ‘ਲਵ ਸ਼ਵ ਤੇ ਸ਼ਸ਼ਕਾ’ ਦਾ ਮੰਚਨ ਕੀਤਾ ਗਿਆ।
ਇਸ ਨਾਟਕ ਵਿੱਚ ਸਮਾਜ ਦੇ ਦੋ ਚਿਹਰਿਆਂ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਅਜੋਕੇ ਸਮੇਂ ਵਿੱਚ ਜਿਸ ਤਰ੍ਹਾਂ ਮਨੁੱਖ ਵਸਤੂਆਂ ਨੂੰ ਵਰਤਦਾ ਅਤੇ ਸੁੱਟਦਾ ਹੈ, ਉਸੇ ਤਰ੍ਹਾਂ ਮਨੁੱਖੀ ਰਿਸ਼ਤਿਆਂ ਦੀ ਵੀ ਵਰਤੋਂ ਹੋਣ ਲੱਗ ਪਈ ਹੈ। ਨਾਟਕ ਇਨ੍ਹਾਂ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਦਰਸਾਉਂਦਾ ਹੈ, ਵਿਅਕਤੀਆਂ ਦੇ ਸੰਘਰਸ਼ਾਂ ਅਤੇ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ। ਇਹ ਨਾਟਕ ਦੁਰਵਿਵਹਾਰ, ਕਲਾਕਾਰਾਂ ਦੇ ਸੰਘਰਸ਼, ਪ੍ਰਗਟਾਵੇ ਦੀ ਆਜ਼ਾਦੀ ਆਦਿ ਦੇ ਵਿਸ਼ਿਆਂ ਨੂੰ ਵਿਅੰਗਮਈ, ਭਾਵਪੂਰਤ ਅਤੇ ਹਾਸਰਸ ਢੰਗ ਨਾਲ ਪੇਸ਼ ਕਰਦਾ ਹੈ। ਇਸ ਨਾਟਕ ਵਿੱਚ ਨਿਰਦੇਸ਼ਕ ਇਮੈਨੁਅਲ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਗਰਚਾ, ਧਿਆਨ ਚੰਦ, ਗਿਫ਼ਟੀ, ਪੂਜਾ, ਤਾਨੀਆ, ਵਰੁਣ, ਸਤਿਗੁਰ, ਗੁਰਜੰਟ, ਸਾਹਿਲ, ਹਰਮਨ, ਮਨਦੀਪ, ਸਮੀਕ, ਸੁੱਖੀ, ਮਧੁਰ ਭਾਟੀਆ, ਪ੍ਰਭਜੋਤ ਸੰਘਾ, ਰਜਿੰਦਰ ਬਾਠ, ਸੁਮੇਸ਼, ਲਵਪ੍ਰੀਤ, ਰਮਨ, ਅਕਸ਼ਦੀਪ, ਬਿੱਟੂ ਆਦਿ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।ਨਾਟਕ ਦੇ ਅੰਤ ਵਿੱਚ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Advertisement