For the best experience, open
https://m.punjabitribuneonline.com
on your mobile browser.
Advertisement

ਅਣਪਛਾਤਾ ਵਿਅਕਤੀ ਜ਼ਖ਼ਮੀ ਹਾਲਤ ’ਚ ਮਿਲਿਆ

08:50 AM Apr 18, 2024 IST
ਅਣਪਛਾਤਾ ਵਿਅਕਤੀ ਜ਼ਖ਼ਮੀ ਹਾਲਤ ’ਚ ਮਿਲਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਲਾਲੜੂ, 17 ਅਪਰੈਲ
ਦੱਪਰ ਨੇੜੇ ਰੇਲਵੇ ਲਾਈਨਾਂ ਦੇ ਬਾਹਰਲੇ ਪਾਸੇ ਅੱਜ ਸਵੇਰੇ ਇੱਕ ਅਣਪਛਾਤਾ ਵਿਅਕਤੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਹੈ। ਰੇਲਵੇ ਪੁਲੀਸ ਚੌਕੀ ਲਾਲੜੂ ਦੇ ਇੰਚਾਰਜ ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੱਪਰ ਨੇੜੇ ਰੇਲਵੇ ਲਾਈਨ ਤੋਂ ਇੱਕ ਪਾਸੇ ਇੱਕ ਨਾਮਲੂਮ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਪਿਆ ਹੈ, ਜਿਸ ਨੂੰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਿਵਲ ਹਸਪਤਾਲ ਡੇਰਾਬਸੀ ਪਹੁੰਚਾਇਆ। ਉਸ ਨੂੰ ਬਾਅਦ ਵਿੱਚ ਸੈਕਟਰ 32 ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਵਿਅਕਤੀ ਕੋਲੋਂ ਕੋਈ ਸ਼ਨਾਖਤੀ ਕਾਰਡ, ਮੋਬਾਈਲ ਜਾਂ ਨਗਦੀ ਵਗੈਰਾ ਨਹੀਂ ਮਿਲੀ। ਉਸ ਨੇ ਕਰੀਮ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਅਤੇ ਸਿਰ ਤੋਂ ਮੋਨਾ ਹੈ। ਨੀਮ ਬੇਹੋਸ਼ੀ ਹਾਲਤ ਉਸ ਨੇ ਆਪਣਾ ਨਾਂ ਨਿੱਕੂ ਦੱਸਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×