ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਨੇਸ਼ ਫੋਗਾਟ ਵੱਲੋਂ ਬਿਨਾਂ ਤਾਰੀਕ ਵਾਲਾ ਪੱਤਰ ਸਾਂਝਾ

09:06 PM Jun 29, 2023 IST

ਨਵੀਂ ਦਿੱਲੀ: ਪਹਿਲਵਾਨ ਵਿਨੇਸ਼ ਫੋਗਾਟ ਨੇ ਅੱਜ ਸੋਸ਼ਲ ਮੀਡੀਆ ‘ਤੇ ਇਹ ਸਾਬਤ ਕਰਨ ਲਈ ਬਿਨਾਂ ਤਾਰੀਕ ਵਾਲਾ ਇੱਕ ਪੱਤਰ ਸਾਂਝਾ ਕੀਤਾ ਕਿ ਪ੍ਰਦਰਸ਼ਨ ਕਰ ਰਹੇ ਛੇ ਪਹਿਲਵਾਨਾਂ ਨੇ ਏਸ਼ਿਆਈ ਖੇਡਾਂ ਦੇ ਟਰਾਇਲ ਤੋਂ ਛੋਟ ਦੀ ਮੰਗ ਨਹੀਂ ਕੀਤੀ ਸੀ ਅਤੇ ਉਨ੍ਹਾਂ ਸਿਰਫ਼ ਤਿਆਰੀ ਲਈ ਅਗਸਤ ਤੱਕ ਸਮਾਂ ਮੰਗਿਆ ਸੀ। ਵਿਨੇਸ਼ ਨੇ ਇਸ ਪੱਤਰ ਦੀ ਫੋਟੋ ਸਾਂਝੀ ਕੀਤੀ ਹੈ। ਆਈਓਏ ਦੀ ਐਡਹਾਕ ਕਮੇਟੀ ਨੇ ਇਨ੍ਹਾਂ ਛੇ ਪਹਿਲਵਾਨਾਂ ਨੂੰ ਛੋਟ ਦਿੰਦਿਆਂ ਸਿਰਫ਼ ਇੱਕ ਮੁਕਾਬਲੇ ਦਾ ਟਰਾਇਲ ਕਰਾਉਣ ਦਾ ਫ਼ੈਸਲਾ ਕੀਤਾ ਸੀ ਪਰ ਕਈ ਪਹਿਲਵਾਨਾਂ ਨੇ ਨਿਰਪੱਖ ਟਰਾਇਲ ਦੀ ਮੰਗ ਕੀਤੀ ਸੀ। ਵਿਨੇਸ਼ ਨੇ ਹਾਲਾਂਕਿ ਇਹ ਨਹੀਂ ਕਿਹਾ ਕਿ ਉਹ ਪੂਰੇ ਟਰਾਇਲ ‘ਚ ਹਿੱਸਾ ਲੈਣ ਦੇ ਇੱਛੁਕ ਹਨ ਜਿਵੇਂ ਕਿ ਹੋਰ ਸਾਰੇ ਪਹਿਲਵਾਨ ਲੈ ਰਹੇ ਹਨ। -ਪੀਟੀਆਈ

Advertisement

Advertisement
Tags :
ਸਾਂਝਾਤਾਰੀਕਪੱਤਰਫੋਗਾਟਬਿਨਾਂਵੱਲੋਂਵਾਲਾਵਿਨੇਸ਼
Advertisement