ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਦਸਿਆਂ ਨੂੰ ਸੱਦਾ ਦੇ ਰਿਹੈ ਹਰੀਪੁਰ ਕੂੜਾਂ ’ਚ ਖੁੱਲ੍ਹਾ ਪਿਆ ਨਾਲਾ

06:39 AM Jan 23, 2024 IST
ਪਿੰਡ ਹਰੀਪੁਰ ਕੂੜਾ ਵਿੱਚ ਖੁੱਲ੍ਹਾ ਪਿਆ ਨਾਲਾ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 22 ਜਨਵਰੀ
ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰਕੇ ਵਾਰਡ ਨੰਬਰ 11 ਅਧੀਨ ਪੈਂਦੇ ਪਿੰਡ ਹਰੀਪੁਰ ਕੂੜਾਂ ਵਿਖੇ ਖੁੱਲ੍ਹਾ ਨਾਲਾ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਸਾਫ਼-ਸਫ਼ਾਈ ਦੇ ਨਾਂਅ ’ਤੇ ਲੰਘੇ ਵੀਹ ਦਿਨਾਂ ਤੋਂ ਇਹ ਨਾਲਾ ਖੁੱਲ੍ਹਾ ਛੱਡਿਆ ਹੋਇਆ ਹੈ ਜਿਸ ਨੂੰ ਕੰਮ ਖ਼ਤਮ ਹੋਣ ਮਗਰੋਂ ਬੰਦ ਕਰਨ ਵਾਲੇ ਪਾਸੇ ਵੀ ਕੋਈ ਧਿਆਨ ਨਹੀਂ ਦੇ ਰਿਹਾ। ਅਧਿਕਾਰੀ ਵਾਰ-ਵਾਰ ਮੰਗ ਕਰਨ ’ਤੇ ਕੋਈ ਸੁਣਵਾਈ ਨਹੀਂ ਕਰ ਰਹੇ ਹਨ। ਭਾਰੀ ਧੁੰਦ ਅਤੇ ਹਨੇਰੇ ਵਿੱਚ ਹਾਦਸੇ ਦਾ ਖ਼ਤਰਾ ਵੱਧ ਗਿਆ ਹੈ। ਰਾਤ ਦੇ ਹਨੇਰੇ ਵਿੱਚ ਇਹ ਖੁੱਲ੍ਹਾ ਨਾਲਾ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਛੋਟਾ ਬੱਚਾ ਜਾਂ ਕੋਈ ਪਸ਼ੂ ਇਸ ਵਿੱਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਪਿੰਡ ਵਾਸੀਆ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਪਿੰਡ ਨੂੰ ਨਗਰ ਕੌਂਸਲ ਵਿੱਚ ਸ਼ਾਮਲ ਕਰੇ ਲੰਮਾਂ ਸਮਾਂ ਹੋ ਗਿਆ ਹੈ ਪਰ ਹਾਲੇ ਵੀ ਉਹ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਸਾਫ਼-ਸਫ਼ਾਈ ਦਾ ਐਨਾ ਮਾੜਾ ਹਾਲ ਹੈ ਕਿ ਬੰਦ ਪਏ ਨਾਲੇ ਨੂੰ 20 ਦਿਨ ਪਹਿਲਾਂ ਸਾਫ਼ ਸਫਾਈ ਲਈ ਖੋਲ੍ਹਿਆ ਗਿਆ ਸੀ, ਜੋ ਅੱਜ ਤੱਕ ਬੰਦ ਕਰ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਪ੍ਰਸਾਸ਼ਨਿਕ ਅਧਿਕਾਰੀਆ ਨੂੰ ਇਸ ਪਾਸੇ ਧਿਆਨ ਦਿੰਦੇ ਖੁੱਲ੍ਹੇ ਨਾਲੇ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ।
ਉੱਧਰ, ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਜੈਨ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਨਾਲਾ ਛੇਤੀ ਬੰਦ ਕਰਵਾਇਆ ਜਾਵੇਗਾ।

Advertisement

Advertisement
Advertisement