For the best experience, open
https://m.punjabitribuneonline.com
on your mobile browser.
Advertisement

ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਬਜ਼ੁਰਗ ਗ੍ਰਿਫ਼ਤਾਰ

06:47 AM Apr 26, 2024 IST
ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਬਜ਼ੁਰਗ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਸਮਾਣਾ, 25 ਅਪਰੈਲ
ਕਰਿਆਨੇ ਦੀ ਦੁਕਾਨ ਕਰਦੇ 65 ਸਾਲਾ ਵਿਅਕਤੀ ਵੱਲੋਂ ਦੁਕਾਨ ਵਿੱਚ ਟੋਫੀਆਂ ਲੈਣ ਆਈ ਨੇੜਲੇ ਸਰਕਾਰੀ ਕੰਨਿਆ ਸਕੂਲ ਦੀ 10 ਸਾਲਾ ਬੱਚੀ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਲੜਕੀ ਦਾ ਪਿਤਾ ਚਾਹ ਦੀ ਰੇਹੜੀ ਲਗਾਉਂਦਾ ਹੈ। ਦੁਕਾਨਦਾਰ ਦੀ ਮਾੜੀ ਹਰਕਤ ਤੋਂ ਸਹਿਮੀ ਲੜਕੀ ਨੇ ਜਦੋਂ ਇਸ ਬਾਰੇ ਆਪਣੇ ਸਕੂਲ ਦੀ ਅਧਿਆਪਕਾ ਨੂੰ ਦੱਸਿਆ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਬੱਚੀ ਦੇ ਮਾਪਿਆਂ ਨੂੰ ਦਿੱਤੀ ਜਿਨ੍ਹਾਂ ਤੁਰੰਤ ਇਸ ਦੀ ਸ਼ਿਕਾਇਤ ਸਮਾਣਾ ਪੁਲੀਸ ਨੂੰ ਦਿੱਤੀ। ਸਮਾਣਾ ਪੁਲੀਸ ਨੇ ਮੁਲਜ਼ਮ ਰਿਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਬੱਚੀ ਨੇ ਇਹ ਵੀ ਦੱਸਿਆ ਕਿ ਉਕਤ ਮੁਲਜ਼ਮ ਪਹਿਲਾਂ ਵੀ ਕਈ ਹੋਰ ਲੜਕੀਆਂ ਨਾਲ ਅਜਿਹੀ ਹਰਕਤਾਂ ਕਰਦਾ ਰਿਹਾ ਹੈ।

Advertisement

Advertisement
Author Image

joginder kumar

View all posts

Advertisement
Advertisement
×