ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ਭਾਸ਼ਾ ਦੇ ਪਾਸਾਰ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ

07:22 AM Aug 20, 2024 IST
ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਮੰਚ ’ਤੇ ਹਾਜ਼ਰ ਪਤਵੰਤੇ।

ਸਤਿਬੀਰ ਸਿੰਘ
ਬਰੈਂਪਟਨ, 19 ਅਗਸਤ
ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਕੌਮਾਂਤਰੀ ਪੱਧਰ ’ਤੇ ਦਰਪੇਸ਼ ਚੁਣੌਤੀਆਂ ਅਤੇ ਇਨ੍ਹਾਂ ਦੇ ਸਾਰਥਕ ਹੱਲ ਲਈ ਉਸਾਰੂ ਵਿਚਾਰ-ਚਰਚਾ ਮਗਰੋਂ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਇੱਥੇ ਸਮਾਪਤ ਹੋ ਗਈ। ਕਾਨਫਰੰਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਪੰਜਾਬੀ ਵਿਦਵਾਨ ਅਤੇ ਲੇਖਕ ਸ਼ਾਮਲ ਹੋਏ, ਜਿਸ ਦਾ ਉਦਘਾਟਨ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਕੀਤਾ। ਇਸ ਮੌਕੇ ਪੰਜਾਬੀ ਦੇ ਵਰਤਮਾਨ ਅਤੇ ਭਵਿੱਖ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਡੇਢ ਦਰਜਨ ਪਰਚੇ ਪੜ੍ਹੇ ਗਏ। ਉੱਘੇ ਪੰਜਾਬੀ ਨਾਟਕਕਾਰ ਡਾ. ਆਤਮਜੀਤ ਨੇ ਕਿਹਾ ਕਿ ਪੰਜਾਬੀਆਂ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬੀ ਭਾਸ਼ਾ ਦੇ ਪਾਸਾਰ ਲਈ ਯਤਨ ਕਰਨੇ ਪੈਣਗੇੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਮਸਲਾ ਲਿਪੀ ਦਾ ਹੈ। ਹੁਣ ਤੱਕ ਗੁਰਮੁਖੀ ਅਤੇ ਸ਼ਾਹਮੁਖੀ ਅਧੀਨ ਦੋ ਧਰਾਵਾਂ ਚੱਲਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲਣ ਕਰਕੇ ਤਾਂ ਅੱਗੇ ਵਧ ਰਹੀ ਹੈ ਪਰ ਲਿਖਣ ਵਿਚ ਮੁਸ਼ਕਲ ਬਣ ਰਹੀ ਹੈ।
ਪੰਜਾਬ ਆਰਟਸ ਕੌਂਸਲ ਦੀ ਸਾਬਕਾ ਪ੍ਰਧਾਨ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਦੇ ਉਚਾਰਣ ਗੁਰਮੁਖੀ ਲਿਪੀ ਵਿੱਚ ਹੀ ਸੰਭਵ ਹੋ ਸਕਦੇ ਹਨ। ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਹੁਣ ਸੰਸਾਰ ਭਰ ਵਿਚ ਵੱਸਦੇ ਪੰਜਾਬੀਆਂ ਦੀ ਲੋੜ ਹੈ।
ਪ੍ਰਿੰਸੀਪਲ ਸਰਵਣ ਸਿੰਘ ਅਤੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਉਮੀਦ ਜਤਾਈ ਕਿ ਵਪਾਰ ਦੇ ਪਾਸਾਰ ਨਾਲ ਸੰਭਵ ਹੈ ਕਿ ਪੰਜਾਬੀ ਨੂੰ ਵੀ ਆਲਮੀ ਦਰਜਾ ਮਿਲ ਜਾਵੇ। ਡਾ. ਬਲਵਿੰਦਰ ਸਿੰਘ ਨੇ ਰੋਸ ਜਤਾਇਆ ਕਿ ਪੰਜਾਬੀ ਲਈ ਜੋ ਕੰਮ ਯੂਨੀਵਰਸਿਟੀਆਂ ਨੂੰ ਕਰਨੇ ਚਾਹੀਦੇ ਹਨ, ਉਹ ਅੱਜ ਲੋਕਾਂ ਨੂੰ ਖੁਦ ਕਰਨੇ ਪੈ ਰਹੇ ਹਨ। ਡਾ. ਦਲਵੀਰ ਸਿੰਘ ਕਥੂਰੀਆ ਨੇ ਕਿਹਾ ਕਿ ਪੰਜਾਬੀ ਵਿਸ਼ਵ ਸਭਾ ਦੀ ਕੈਨੇਡਾ ਸਰਕਾਰ ਨਾਲ ਗੱਲਬਾਤ ਜਾਰੀ ਹੈ, ਸੰਭਵ ਹੈ ਕਿ ਕੈਨੇਡਾ ਵਿੱਚ ਪੰਜਾਬੀ ਨੂੰ ਤੀਜੀ ਭਾਸ਼ਾ ਵਜੋਂ ਮਾਨਤਾ ਮਿਲ ਸਕੇ। ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ ਪੰਜਾਬੀ ਦੀ ਪ੍ਰੋਫੈਸਰ ਉਪਿੰਦਰਜੀਤ ਕੌਰ ਗਿੱਲ ਨੇ ਵਰਚੁਅਲੀ ਪਰਚਾ ਪੜ੍ਹਿਆ।
ਕਾਨਫਰੰਸ ਵਿੱਚ ਡਾ. ਜਗਦੀਪ ਕੌਰ, ਡਾ. ਦਵਿੰਦਰ ਲੱਧੜ, ਡਾ. ਜਸਪ੍ਰੀਤ ਕੌਰ ਕਾਹਲੋਂ, ਸੁਰਜੀਤ ਕੌਰ ਕੁਦੋਵਾਲ, ਸ਼ਾਮ ਸਿੰਘ ਅੰਗ ਸੰਗ, ਡਾ. ਸੁਰਿੰਦਰ ਕੌਰ ਕੰਵਲ, ਇੰਦਰਜੀਤ ਸਿੰਘ ਬੱਲ, ਗੁਰਦਿਆਲ ਬੱਲ, ਡਾ. ਨਬੀਲਾ ਰਹਿਮਾਨ, ਸਤੀਸ਼ ਗੁਲਾਟੀ, ਡਾ. ਜਸਵਿੰਦਰ ਸਿੰਘ ਹਾਂਗਕਾਂਗ, ਡਾ. ਨਿਹਾਰਕਾ, ਰਛਪਾਲ ਸਹੋਤਾ, ਪ੍ਰੋ. ਰਾਮ ਸਿੰਘ ਅਤੇ ਜਗੀਰ ਸਿੰਘ ਕਾਹਲੋਂ ਨੇ ਵੀ ਵਿਚਾਰ ਰੱਖੇ। ਤਿੰਨੇ ਦਿਨ ਸਟੇਜ ਸਕੱਤਰ ਦੀ ਭੂਮਿਕਾ ਗੁਰਵਿੰਦਰ ਸਿੰਘ ਵਾਲੀਆ ਨੇ ਨਿਭਾਈ।

Advertisement

Advertisement
Advertisement