For the best experience, open
https://m.punjabitribuneonline.com
on your mobile browser.
Advertisement

ਨੌਜਵਾਨਾਂ ਨੂੰ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹੋਣ ਦਾ ਸੱਦਾ

07:28 AM Apr 04, 2024 IST
ਨੌਜਵਾਨਾਂ ਨੂੰ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹੋਣ ਦਾ ਸੱਦਾ
ਸਮਾਜਿਕ ਮੁੱਦਿਆਂ ’ਤੇ ਕੋਰੀਓਗ੍ਰਾਫੀ ਪੇਸ਼ ਕਰਦੇ ਹੋਏ ਨੌਜਵਾਨ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਅਪਰੈਲ
ਇੱਥੋਂ ਨੇੜਲੇ ਪਿੰਡ ਰਸੂਲੜਾ ਵਿਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਲੋਕ ਹਿੱਤ ਰੰਗਮੰਚ ਖੱਟੜਾ ਚੁਹਾਰਾਮ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਨਾਟਕ ਕਰਵਾਇਆ ਗਿਆ। ਇਸ ਦੌਰਾਨ ਬਲਦੇਵ ਸਿੰਘ ਦਾ ਲਿਖਿਆ ਨਾਟਕ ‘ਮਿੱਟੀ ਰੁਦਰ ਕਰੇ’, ਕੋਰੀਓਗਰਾਫੀ ‘ਤੇਰਾ ਦੇਸ਼ ਭਗਤ ਸਿੰਘ ਵੇ ਲੁੱਟ ਲਿਆ ਗਦਾਰਾਂ ਨੇ’ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਅਤੇ ਨਸ਼ੇ ਦੀ ਦਲਦਲ ਵਿਚ ਧਸੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਸਬੰਧਤ ਕੋਰੀਓਗ੍ਰਾਫੀ ਪੇਸ਼ ਕੀਤੀ। ਇਨ੍ਹਾਂ ਨਾਟਕਾਂ ਵਿਚ ਗੁਰਜੰਟ ਸਿੰਘ, ਰਾਜਿੰਦਰਪਾਲ ਮਿੰਟਾ, ਪ੍ਰੀਤ ਖਾਨ, ਹਰਦਿਲ ਅਜੀਜ, ਅਮਨਜੋਤ ਕੌਰ, ਗੁਰਜਸ਼ਨ ਕੌਰ, ਵਿਸ਼ਾਲ ਸਿੰਘ ਨੇ ਦਰਸ਼ਕਾਂ ਦਾ ਮਨ ਮੋਹਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀਆਂ ਨੇ ਗੀਤਾਂ ਰਾਹੀਂ ਸੁਨੇਹਾ ਦਿੱਤਾ ਕਿ ਕਿਹਾ ਕਿ ਹਾਕਮਾਂ ਨੇ ਭਾਰਤੀ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਗਹਿਣੇ ਰੱਖਿਆ ਹੋਇਆ ਹੈ। ਭਾਰਤ ਦੇ ਮਿਹਨਤਕਸ਼ ਲੋਕ ਅੱਜ ਵੀ ਭੁੱਖਮਰੀ, ਗ਼ਰੀਬੀ ਦੀ ਚੱਕੀ ਵਿਚ ਪਿਸ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਨੂੰ ਉਠਣਾ ਚਾਹੀਦਾ ਹੈ ਅੱਜ ਸਮਾਂ ਆ ਗਿਆ ਆਪਣੇ ਹੱਕਾਂ ਲਈ ਇਕ ਮੰਚ ’ਤੇ ਇਕੱਠੇ ਹੋ ਕੇ ਆਵਾਜ਼ ਉਠਾਈ ਜਾਵੇ। ਉਨ੍ਹਾਂ ਡਾ. ਅੰਬੇਡਕਰ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ’ਤੇ ਜ਼ੋਰ ਦਿੱਤਾ ਤਾਂ ਜੋ ਨੌਜਵਾਨ ਪੜ੍ਹ ਲਿਖ ਕੇ ਹਾਕਮਾਂ ਨੂੰ ਸਵਾਲ ਕਰ ਸਕਣ।
ਇਸ ਮੌਕੇ ਸੋਨੀ ਖਟੜਾ, ਕਸ਼ਮੀਰਾ ਸਿੰਘ, ਪਾਲ ਸਿੰਘ, ਚੰਦ ਸਿੰਘ, ਕਰਮਜੀਤ ਸਿੰਘ, ਮੋਹਨ ਸਿੰਘ, ਕੌਰਵ ਕੁਮਾਰ, ਅਵਤਾਰ ਸਿੰਘ ਹਾਜ਼ਰ ਸਨ।

Advertisement

Advertisement
Author Image

Advertisement
Advertisement
×