For the best experience, open
https://m.punjabitribuneonline.com
on your mobile browser.
Advertisement

ਤੰਦਰੁਸਤ ਜੀਵਨ ਲਈ ਰੁੱਖਾਂ ਦੀ ਸੰਭਾਲ ਕਰਨ ਦਾ ਸੱਦਾ

08:16 AM Jul 17, 2024 IST
ਤੰਦਰੁਸਤ ਜੀਵਨ ਲਈ ਰੁੱਖਾਂ ਦੀ ਸੰਭਾਲ ਕਰਨ ਦਾ ਸੱਦਾ
ਬੂਟੇ ਲਾਉਣ ਦੀ ਸੇਵਾ ਸ਼ੁਰੂ ਕਰਵਾਉਂਦੇ ਹੋਏ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਜੁਲਾਈ
ਵਾਤਾਵਰਨ ਦੀ ਸੰਭਾਲ ਅਤੇ ਅਲੋਪ ਹੋ ਰਹੇ ਰੁੱਖਾਂ ਨੂੰ ਸਮੂਹਿਕ ਤੌਰ ’ਤੇ ਮੁੜ ਲਹਿਰਾਉਣ ਲਈ ਧਾਮ ਤਲਵੰਡੀ ਖੁਰਦ ਵਿੱਚ ਸਾਲ 2021 ’ਚ ਸਥਾਪਤ ਐਸਜੀਬੀ ਪਵਿੱਤਰ ਜੰਗਲ ਦਾ ਇੱਕ ਏਕੜ ਰਕਬਾ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਅਗਵਾਈ ਹੇਠ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਐੱਸਜੀਬਾਲ ਘਰ ਦੇ ਕੰਪਲੈਕਸ ਹੇਠ ਲਾਏ ਇਸ ਜੰਗਲ ਵਿੱਚ ਦੇ ਇੱਕ ਏਕੜ ਰਕਬੇ ’ਚ ਬੂਟੇ ਲਗਾਉਣ ਦੀ ਰਸਮੀ ਸ਼ੁਰੂਆਤ ਕਰਦਿਆਂ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕਿਹਾ ਕਿ ਜੇਕਰ ਅਸੀਂ ਬਿਮਾਰੀਆਂ ਰਹਿਤ ਤੰਦਰੁਸਤ ਜੀਵਨ ਜਿਊਣਾ ਚਾਹੁੰਦੇ ਹਾਂ ਤਾਂ ਸਾਨੂੰ ਜੀਵਨ ਮਿੱਤਰ ਰੁੱਖਾਂ ਨੂੰ ਸੰਭਾਲਣ ਦੀ ਲੋੜ ਹੈ। ਇਸ ਮੌਕੇ ਸਹਾਇਤਾ ਸੰਸਥਾ ਪੰਜਾਬ ਦੇ ਪ੍ਰਧਾਨ ਡਾ. ਰਾਜਿੰਦਰ ਸਿੰਘ ਲੁਧਿਆਣਾ ਨੇ ਕਿਹਾ ਕਿ ਐੱਸਜੀਬੀ ਫਾਊਂਡੇਸ਼ਨ ਵੱਲੋਂ ਜਿੱਥੇ ਬੱਚਿਆਂ ਅਤੇ ਔਰਤਾਂ ਨੂੰ ਸੰਭਾਲਦਿਆਂ ਸਰਕਾਰ ਤੋਂ ਸ਼ਾਬਾਸ਼ ਖੱਟੀ ਹੈ, ਉੱਥੇ ਹੀ ਪਵਿੱਤਰ ਜੰਗਲ ਲਗਾ ਕੇ ਇਲਾਕੇ ਹੇਠ ਸ਼ੁੱਧ ਆਬੋਹਵਾ ਬਿਖੇਰਦਿਆਂ ਵਾਤਾਵਰਨ ਪ੍ਰੇਮੀਆਂ ਦਾ ਦਿਲ ਜਿੱਤਿਆ ਹੈ। ਇਸ ਦੇ ਨਾਲ ਹੀ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਸਵਾਮੀ ਓਮਾ ਨੰਦ ਨੇ ਕਿਹਾ ਕਿ ਹਵਾ, ਪਾਣੀ ਅਤੇ ਚੌਗਿਰਦੇ ਦੀ ਸਾਂਭ ਸੰਭਾਲ ਲਈ ਗਰੀਬਦਾਸੀ ਸੰਪਰਦਾਇ ਅਤੇ ਭੂਰੀ ਵਾਲੇ ਆਸ਼ਰਮ ਧਾਮ ਤਲਵੰਡੀ ਖੁਰਦ ਵੱਲੋਂ ਹਮੇਸ਼ਾ ਹੀ ਵਡਮੁੱਲੇ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਐੱਸਜੀਬੀ ਸਕੱਤਰ ਕੁਲਦੀਪ ਸਿੰਘ ਮਾਨ, ਡਾ. ਰਾਜਿੰਦਰ ਸਿੰਘ ਤੋਂ ਇਲਾਵਾ ਰਣਵੀਰ ਸਿੰਘ ਮਾਂਗਟ ਮਹਿਦੂਦਾਂ, ਗੁਰਮੀਤ ਸਿੰਘ ਚਾਚਾ, ਰਵੀ ਸਿੰਘ, ਆੜ੍ਹਤੀ ਸੇਵਾ ਸਿੰਘ ਖੇਲਾ, ਏਕਮਦੀਪ ਕੌਰ ਗਰੇਵਾਲ, ਗੁਰਮੀਤ ਸਿੰਘ ਬੈਂਸ, ਡਾ. ਜੈਸਿਕਾ ਸਿੰਘ, ਚਰਨਜੀਤ ਸਿੰਘ ਥੋਪੀਆ ਚੇਅਰਮੈਨ ਸੇਵਾ ਸਮਿਤੀ, ਰਣਵੀਰ ਸਿੰਘ ਰਾਣਾ ਸਹੌਲੀ, ਗੁਰਸਿਮਰਨ ਸਿੰਘ ਰਾਊਂਡ ਗਲਾਸ ਫਾਊਂਡੇਸ਼ਨ, ਡਾ. ਤਰਨਵੀਰ ਸਿੰਘ, ਪਾਇਲ ਮਾਜਰੀ, ਕੁਲਵਿੰਦਰ ਸਿੰਘ ਡਾਂਗੋਂ, ਮਨਿੰਦਰ ਸਿੰਘ ਮਾਜਰੀ, ਜਰਨੈਲ ਸਿੰਘ ਪੱਖੋਵਾਲ, ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਕੌਰ ਮਾਂਗਟ, ਬਲਵੀਰ ਸਿੰਘ ਬੱਬੂ, ਸਿਮਰਜੀਤ ਸਿੰਘ ਕੁਹਾੜਾ ਤੇ ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×