ਬਾਬਾ ਨਾਨਕ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ
ਗੁਰਨਾਮ ਕੌਰ
ਕੈਲਗਰੀ:
ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜੈਨੇਸਿਸ ਸੈਂਟਰ ਵਿਖੇ ਹੋਈ। ਸਭਾ ਦੇ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਭੈਣਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਆਪਣੀ ਵਤਨ ਫੇਰੀ ਦੇ ਅਨੁਭਵ ਸਾਂਝੇ ਕੀਤੇ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਇਸ ਮਹੀਨੇ ਵਿੱਚ ਆਏ ਮਹੱਤਵਪੂਰਨ ਦਿਹਾੜਿਆਂ- ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ, ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਮਾਂ ਬੋਲੀ ਦਿਵਸ ਅਤੇ ਰਿਮੈਂਬਰਸ ਡੇਅ ਬਾਰੇ ਜਾਣਕਾਰੀ ਸਾਂਝੀ ਕੀਤੀ। ਨਵੇਂ ਆਏ ਮੈਂਬਰਾਂ ਕੁਲਵਿੰਦਰ ਕੌਰ, ਰਵਿੰਦਰ ਕੌਰ, ਦਲਜੀਤ ਕੌਰ ਅਤੇ ਨੌਜਵਾਨ ਬੱਚੀਆਂ ਜਸਕੀਰਤ ਕੌਰ, ਕਰਮਪ੍ਰੀਤ ਕੌਰ ਅਤੇ ਛੋਟੀ ਬੱਚੀ ਪ੍ਰਭਕੀਰਤ ਕੌਰ ਨਾਲ ਜਾਣ ਪਛਾਣ ਕਰਵਾਈ।
ਗੁਰਦੀਸ਼ ਕੌਰ ਗਰੇਵਾਲ, ਸੁਖਬਿੰਦਰ ਕੌਰ ਬਾਠ, ਗੁਰਿੰਦਰ ਕੌਰ ਸਿੱਧੂ, ਗੁਰਜੀਤ ਕੌਰ ਬੈਦਵਾਨ, ਅਮਰਜੀਤ ਟਿਵਾਣਾ, ਹਰਜੀਤ ਜੌਹਲ, ਜੁਗਿੰਦਰ ਪੁਰਬਾ, ਸੁਰਿੰਦਰ ਕੌਰ ਸੰਧੂ, ਅਮਰਜੀਤ ਵਿਰਦੀ, ਜਤਿੰਦਰ ਪੇਲੀਆ, ਰਣਜੀਤ ਕੌਰ ਲੰਮੇ, ਰਣਜੀਤ ਕੌਰ ਕੰਗ, ਪ੍ਰੀਤਮ ਕੌਰ, ਲਖਵਿੰਦਰ ਕੌਰ ਅਤੇ ਪਰਮਜੀਤ ਕੌਰ ਕੰਗ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾਵਾਂ, ਗੀਤ ਅਤੇ ਸ਼ਬਦ ਸੁਣਾ ਕੇ ਬਾਬਾ ਨਾਨਕ ਦੇ 555ਵੇਂ ਪ੍ਰਕਾਸ਼ ਪੁਰਬ ’ਤੇ ਸਭ ਨੂੰ ਉਨ੍ਹਾਂ ਵੱਲੋਂ ਦਰਸਾਏ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ।
ਦਲਜੀਤ ਕੌਰ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਦਾ ਗੀਤ ਸੁਰੀਲੀ ਆਵਾਜ਼ ਵਿੱਚ ਸੁਣਾ ਕੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਿੱਜਦਾ ਕੀਤਾ। ਜਸਮਿੰਦਰ ਕੌਰ ਬਰਾੜ ਨੇ ਮਾਂ ਬੋਲੀ ਪੰਜਾਬੀ ਬਾਰੇ ਭਾਵਪੂਰਤ ਕਵਿਤਾ ਸਾਂਝੀ ਕੀਤੀ। ਸਰਬਜੀਤ ਉੱਪਲ ਨੇ ਜਾਦੂ ਟੂਣੇ ਦੇ ਪਖੰਡਾਂ ਦਾ ਪਰਦਾਫਾਸ਼ ਕਰਦੀ ਹੋਈ ਕਵਿਤਾ ਸੁਣਾਈ। ਅਮਰਜੀਤ ਗਰੇਵਾਲ ਅਤੇ ਸੁਰਿੰਦਰ ਸੰਧੂ ਨੇ ਰਲ ਕੇ ਲੰਬੀ ਹੇਕ ਦਾ ਗੀਤ ਗਾ ਕੇ ਪੁਰਾਤਨ ਵਿਰਸੇ ਦੀ ਝਲਕ ਪੇਸ਼ ਕੀਤੀ। ਭਗਵੰਤ ਕੌਰ ਨੇ ਪੰਜਾਬ ਪਹੁੰਚ ਕੇ ਸਕੂਨ ਮਿਲਣ ਦੀ ਗੱਲ ਕੀਤੀ। ਕਿਰਨ ਕਲਸੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਪਤੀ ’ਤੇ ਬਲਵਿੰਦਰ ਕੌਰ ਬਰਾੜ ਨੇ ਸਭ ਦਾ ਧੰਨਵਾਦ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ‘ਮਨੁੱਖੀ ਅਧਿਕਾਰ ਦਿਵਸ’ ਵਜੋਂ ਮਨਾਉਣ ਦੀ ਮੰਗ ਉਠਾਈ। ਨਾਲ ਹੀ ਉਨ੍ਹਾਂ ਨੇ ਕੈਨੇਡਾ ਦੀ ਫ਼ੌਜ ਵੱਲੋਂ ਲੜਨ ਵਾਲੇ 26 ਸਾਲਾ ਪਹਿਲੇ ਪੰਜਾਬੀ ਸਿੱਖ ਸ਼ਹੀਦ ਬੁੱਕਣ ਸਿੰਘ ਦੀ ਸਮਾਧ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਸੰਪਰਕ: 825 735 4550