ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਰੂਕਸ਼ੇਤਰ ਨੂੰ ਹਰਿਆ-ਭਰਿਆ ਬਣਾਉਣ ਲਈ ਹਰ ਨਾਗਰਿਕ ਨੂੰ ਪੌਦਾ ਲਾਉਣ ਦਾ ਸੱਦਾ

07:47 AM Jul 19, 2024 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਜੁਲਾਈ
ਸਮਾਜ ਸੇਵੀ ਮਦਨ ਲਾਲ ਸ਼ਰਮਾ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਨੂੰ ਹਰਿਆ ਭਰਿਆ ਬਣਾਉਣ ਲਈ ਹਰ ਨਾਗਰਿਕ ਨੂੰ ਆਪਣੇ ਘਰ ਤੇ ਨੇੜਲੇ ਇਲਾਕੇ ਵਿਚ ਘੱਟੋ ਘੱਟ ਇਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਟੀਚਾ ਤਾਂ ਹੀ ਪੂਰਾ ਹੋਵੇਗਾ ਜਦੋਂ ਇਸ ਜ਼ਿਲ੍ਹੇ ਵਿੱਚ ਪੌਦੇ ਲਾਉਣ ਦੀ ਮੁਹਿੰਮ ਇਕ ਜਨ ਅੰਦੋਲਨ ਦਾ ਰੂਪ ਧਾਰਨ ਕਰੇਗੀ। ਇਸ ਮੁਹਿੰਮ ਨਾਲ ਆਮ ਲੋਕਾਂ ਨੂੰ ਵੀ ਜੋੜਨ ਦੇ ਯਤਨ ਕੀਤੇ ਜਾਣਗੇ। ਉਹ ਸੀਨੀਅਰ ਸਿਟੀਜ਼ਨ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ‘ਏਕ ਪੇੜ ਮਾਂ ਕੇ ਨਾਮ’ ਪ੍ਰੋਗਰਾਮ ਦੇ ਤਹਿਤ ਤਾਊ ਦੇਵੀ ਲਾਲ ਪਾਰਕ ਵਿਚ ਬੂਟੇ ਲਾਉਣ ਤੋਂ ਬਾਦ ਗੱਲਬਾਤ ਕਰ ਰਹੇ ਸਨ।
ਇਸ ਤੋਂ ਪਹਿਲਾਂ ਡੀਆਈਪੀਆਰਓ ਡਾ. ਨਰਿੰਦਰ ਸਿੰਘ ,ਸੀਨੀਅਰ ਸਿਟੀਜ਼ਨ ਐੱਮਐਲ ਸ਼ਰਮਾ, ਡਾ. ਡੀਪੀ ਬੱਤਰਾ, ਸ਼ਿਆਮ ਸੁੰਦਰ ਸ਼ਰਮਾ, ਪੁਰਸ਼ੋਤਮ ਬੱਤਰਾ, ਮਾਸਟਰ ਬਿਸ਼ਨ ਦਾਸ ਤਨੇਜਾ, ਐੱਸਐੱਸ ਰੋਹਿਲਾ ਨੇ ਤਾਊ ਦੇਵੀ ਲਾਲ ਪਾਰਕ ਵਿੱਚ ਨਿੰਮ ਅਤੇ ਪਿੱਪਲ ਦੇ ਬੂਟੇ ਲਾਏ। ਇਨ੍ਹਾਂ ਸਾਰਿਆਂ ਨੇ ਬੂਟੇ ਲਾਉਣ ਦੇ ਨਾਲ-ਨਾਲ ਪੌਦਿਆਂ ਦੀ ਸੰਭਾਲ ਕਰਨ ਦਾ ਪ੍ਰਣ ਵੀ ਲਿਆ।
ਨਰਿੰਦਰ ਸਿੰਘ ਨੇ ਕਿਹਾ ਕਿ ਡੀਸੀ ਸ਼ਾਂਤਨੂੰ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਪੌਦੇ ਲਾਉਣ ਦੀ ਅਪੀਲ ਨਾਗਰਿਕਾਂ ਨੂੰ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਾਏ ਜਾਣ।

Advertisement

Advertisement