For the best experience, open
https://m.punjabitribuneonline.com
on your mobile browser.
Advertisement

ਸਾਈਕਲ ਰੈਲੀ ਰਾਹੀਂ ਵਾਤਾਵਰਨ ਸੰਭਾਲ ਦਾ ਸੱਦਾ

08:46 AM Sep 30, 2024 IST
ਸਾਈਕਲ ਰੈਲੀ ਰਾਹੀਂ ਵਾਤਾਵਰਨ ਸੰਭਾਲ ਦਾ ਸੱਦਾ
ਸਕੂਲ ਵੱਲੋਂ ਕੱਢੀ ਸਾਈਕਲ ਰੈਲੀ ਵਿੱਚ ਸ਼ਾਮਲ ਵਿਦਿਆਰਥੀ।
Advertisement

ਚੰਡੀਗੜ੍ਹ: ਇੱਥੋਂ ਦੇ ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ, ਦੜੂਆ ਵਿਚ ਵਾਤਾਵਰਨ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੀਤੀ ਗਈ ਤੇ ਬੂਟੇ ਲਾਏ ਗਏ। ਸਾਈਕਲ ਰੈਲੀ ਵਿੱਚ ਸਕੂਲ ਦੇ ਈਕੋ ਕਲੱਬ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਾਤਾਵਰਨ ਪ੍ਰੇਮੀ ਪ੍ਰਦੀਪ ਤ੍ਰਿਵੇਣੀ, ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਵਿਨੋਦ ਸ਼ਰਮਾ ਮੌਜੂਦ ਸਨ। ਪ੍ਰਦੀਪ ਤ੍ਰਿਵੇਣੀ ਨੇ ਗ੍ਰੀਨ ਕੰਜ਼ਿਊਮਰ ਡੇਅ ’ਤੇ ਬੱਚਿਆਂ ਨਾਲ ਬੂਟੇ ਲਗਾਏ। ਡਾ. ਵਿਨੋਦ ਸ਼ਰਮਾ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਵਿਅਕਤੀ ਤੰਦਰੁਸਤ ਰਹਿੰਦਾ ਹੈ| ਇਹ ਰੈਲੀ ਪਿੰਡ ਦੇ ਮੁੱਖ ਮਾਰਗ ਤੋਂ ਹੁੰਦੀ ਹੋਈ ਪਿੰਡ ਦੀਆਂ ਗਲੀਆਂ ਵਿੱਚ ਜਾ ਕੇ ਸਮਾਪਤ ਹੋਈ। -ਟਨਸ

Advertisement

Advertisement
Advertisement
Author Image

Advertisement