ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੁੜਨ ਦਾ ਸੱਦਾ

08:54 AM Jun 28, 2024 IST
ਵਿਦਿਆਰਥਣ ਦਾ ਸਨਮਾਨ ਕਰਦੇ ਹੋਏ ਡਾ. ਜਸਪਾਲ ਸਿੰਘ ਤੇ ਹੋਰ।

ਕੁਲਦੀਪ ਸਿੰਘ
ਨਵੀਂ ਦਿੱਲੀ, 27 ਜੂਨ
ਪੰਜਾਬੀ ਪ੍ਰਮੋਸ਼ਨ ਫੋਰਮ ਵੱਲੋਂ 72ਵੇਂ ਸੈਸ਼ਨ ਦਾ ਸਾਲਾਨਾ ਇਨਾਮ ਵੰਡ ਸਮਾਗਮ ਸ੍ਰੀ ਗੁਰੂ ਸਿੰਘ ਸਭਾ ਕਰੋਲ ਬਾਗ ਨਵੀਂ ਦਿੱਲੀ ਵਿੱਚ ਕਰਵਾਇਆ ਗਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਖਾਲਸਾ ਗਰਲਜ਼ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਕੌਰ, ਸਿੰਘ ਸਭਾਵਾਂ ਦੇ ਪ੍ਰਧਾਨ ਅਤੇ ਸਕੱਤਰ ਸਾਹਿਬਾਨਾਂ ਅਤੇ ਸਕੂਲ ਅਧਿਆਪਕਾਂ ਨੇ ਵੀ ਹਾਜ਼ਰੀ ਭਰੀ। ਡਾ. ਜਸਪਾਲ ਸਿੰਘ ਨੇ ਜਿੱਥੇ ਫੋਰਮ ਨੂੰ ਵਧਾਈ ਦਿੱਤੀ, ਉੱਥੇ ਲੰਮੇ ਸਮੇਂ ਤੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰ ਰਹੀ ਪੰਜਾਬੀ ਪ੍ਰਮੋਸ਼ਨ ਫੋਰਮ ਦੀ ਸ਼ਲਾਘਾ ਵੀ ਕੀਤੀ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਫੋਰਮ ਦੇ ਸੰਸਥਾਪਕ ਬੀ. ਵਰਿੰਦਰਜੀਤ ਸਿੰਘ ਦੀ ਅਣਥੱਕ ਮਿਹਨਤ ਸਦਕਾ ਸੰਸਥਾ ਪਿਛਲੇ 36 ਵਰ੍ਹਿਆਂ ਤੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਵਿਚ ਜੁੱਟੀ ਹੋਈ ਹੈ, ਜੋ ਕਿ ਵੱਡੇ ਸਮਾਗਮ ਦੀ ਹੱਕਦਾਰ ਹੈ ਅਤੇ ਪੰਥ ਦੀਆਂ ਹੋਰ ਵੱਡੀਆਂ ਸੰਸਥਾਵਾਂ ਨੂੰ ਵੀ ਇਸ ਬਾਰੇ ਸੋਚਣ ਦੀ ਲੋੜ ਹੈ। ਡਾ. ਭੁਪਿੰਦਰਪਾਲ ਸਿੰਘ ਬਖ਼ਸ਼ੀ ਨੇ ਵਰਿੰਦਰਜੀਤ ਸਿੰਘ ਹੁਰਾਂ ਨੂੰ 72ਵੇਂ ਸੈਸ਼ਨ ਦੀ ਸੰਪੂਰਨਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਨੇਕ ਉਦੇਸ਼, ਸਿਰੜ, ਸਖ਼ਤ ਮਿਹਨਤ ਅਤੇ ਟੀਮ ਭਾਵਨਾ ਨਾਲ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਸਮਰਪਿਤ ਹਨ। ਬੀ. ਵਰਿੰਦਰਜੀਤ ਸਿੰਘ ਨੇ ਆਪਣੇ ਭਾਸ਼ਣ ਰਾਹੀਂ ਬੱਚਿਆਂ ਨੂੰ ਅਸੀਸ ਦਿੱਤੀ ਤੇ ਮਾਂ ਬੋਲੀ ਪੰਜਾਬੀ ਬੋਲਣ ਤੇ ਸਿੱਖਣ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ। ਨਾਲ ਹੀ ਉਨ੍ਹਾਂ ਪਿਛਲੇ 36 ਸਾਲਾਂ ਤੋਂ ਦਿੱਲੀ, ਇੰਦੌਰ, ਪਟਨਾ ਸਾਹਿਬ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਚੱਲ ਰਹੇ ਸਿਖਲਾਈ ਸੈਂਟਰਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਵਿਸ਼ੇਸ਼ ਯਾਦਗਾਰੀ ਗੋਲਡ ਮੈਡਲ ਵੀ ਦਿੱਤੇ ਗਏ। ਮਾਤਾ ਮਹਿੰਦਰ ਕੌਰ ਸਦੀਵਕਾਲੀ ਯਾਦਗਾਰੀ ਐਵਾਰਡ ਕਾਕਾ ਗੁਰਦਿੱਤ ਸਿੰਘ ਨੂੰ, ਸਰਦਾਰਨੀ ਸੁਰਿੰਦਰ ਕੌਰ ਸਰੂਪ ਸਿੰਘ ਸਦੀਵਕਾਲੀ ਯਾਦਗਾਰੀ ਐਵਾਰਡ ਲਾਇਬਾ ਨੂੰ, ਬੀਬੀ ਉਰਵਿੰਦਰਜੀਤ ਕੌਰ ਮੈਮੋਰੀਅਲ ਐਵਾਰਡ ਮਨਜੀਤ ਸਿੰਘ ਮੱਧ ਪ੍ਰਦੇਸ਼ ਨੂੰ ਅਤੇ ਸਰਦਾਰ ਹਰਬੰਸ ਸਿੰਘ ਗੁਰਸ਼ਰਨ ਕੌਰ ਮੈਮੋਰੀਅਲ ਐਵਾਰਡ ਦਲਬੀਰ ਸਿੰਘ ਨੂੰ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪੰਜਾਬੀ ਕੈਦਾ ‘ਪੰਜਾਬੀ ਆਰੰਭਿਕਾ’ ਦੀ ਘੁੰਡ ਚੁਕਾਈ ਡਾ. ਜਸਪਾਲ ਸਿੰਘ ਵੱਲੋਂ ਕੀਤੀ ਗਈ ਤੇ ਪਹਿਲੀ ਕਾਪੀ ਡਾ. ਭੁਪਿੰਦਰਪਾਲ ਸਿੰਘ ਬਖ਼ਸ਼ੀ ਨੂੰ ਭੇਟ ਕੀਤੀ ਗਈ। ਫੋਰਮ ਦੇ ਸਮੂਹ ਟੀਚਰਾਂ ਤੇ ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ ’ਤੇ ਬਣਾਇਆ ਗਿਆ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਾ, ਦੂਜਾ, ਤੀਜਾ ਦਰਜਾ ਹਾਸਿਲ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਤੇ ਫੋਰਮ ਵੱਲੋਂ ਬਣਾਈ ਟਰਾਫੀ ਤੇ ਗੋਲਡ ਮੈਡਲ ਦਿੱਤੇ ਗਏ। ਇਨਾਮ ਵੰਡ ਸਮਾਗਮ ਦੀ ਰਸਮ ਡਾ. ਜਸਪਾਲ ਸਿੰਘ, ਡਾ. ਭੁਪਿੰਦਰਪਾਲ ਸਿੰਘ ਬਖ਼ਸ਼ੀ, ਪ੍ਰਿੰਸੀਪਲ ਰਵਿੰਦਰ ਕੌਰ ਅਤੇ ਜਸਬੀਰ ਸਿੰਘ ਆਦਿ ਨੇ ਨਿਭਾਈ। ਅਖੀਰ ਵਿਚ ਬੀ. ਵਰਿੰਦਰਜੀਤ ਸਿੰਘ ਹੁਰਾਂ ਨੇ ਆਏ ਮਹਿਮਾਨਾਂ, ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Advertisement

Advertisement
Advertisement