For the best experience, open
https://m.punjabitribuneonline.com
on your mobile browser.
Advertisement

ਜੀ-7 ਮੁਲਕਾਂ ਵੱਲੋਂ ਗਾਜ਼ਾ ’ਚ ਸੰਘਰਸ਼ ਰੋਕਣ ਦਾ ਸੱਦਾ

08:02 AM Nov 09, 2023 IST
ਜੀ 7 ਮੁਲਕਾਂ ਵੱਲੋਂ ਗਾਜ਼ਾ ’ਚ ਸੰਘਰਸ਼ ਰੋਕਣ ਦਾ ਸੱਦਾ
ਟੋਕੀਓ ’ਚ ਜੀ-7 ਮੁਲਕਾਂ ਦੇ ਿਵਦੇਸ਼ ਮੰਤਰੀ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਟੋਕੀਓ, 8 ਨਵੰਬਰ
ਸੱਤ ਪ੍ਰਮੁੱਖ ਸਨਅਤੀ ਮੁਲਕਾਂ ਦੇ ਗੁੱਟ ਜੀ-7 ਦੇ ਸਿਖਰਲੇ ਆਗੂਆਂ ਨੇ ਇਥੇ ਮੀਟਿੰਗਾਂ ਮਗਰੋਂ ਇਜ਼ਰਾਈਲ-ਹਮਾਸ ਜੰਗ ’ਤੇ ਸਾਂਝਾ ਰੁਖ਼ ਅਖ਼ਤਿਆਰ ਕਰਦਿਆਂ ਹਮਾਸ ਦੀ ਨਿੰਦਾ ਕੀਤੀ, ਇਜ਼ਰਾਈਲ ਦੇ ਰੱਖਿਆ ਦੇ ਅਧਿਕਾਰ ਦੀ ਹਮਾਇਤ ਕੀਤੀ ਅਤੇ ਗਾਜ਼ਾ ਪੱਟੀ ’ਚ ਪ੍ਰਭਾਵਤਿ ਲੋਕਾਂ ਨੂੰ ਸਹਾਇਤਾ ’ਚ ਤੇਜ਼ੀ ਲਿਆਉਣ ਲਈ ਮਾਨਵੀ ਆਧਾਰ ’ਤੇ ਸੰਘਰਸ਼ ਰੋਕਣ ਦਾ ਸੱਦਾ ਦਿੱਤਾ ਹੈ। ਜੀ-7 ਮੁਲਕਾਂ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਅਤੇ ਅਮਰੀਕਾ ਨੇ ਇਕ ਬਿਆਨ ’ਚ ਇਜ਼ਰਾਈਲ ਖ਼ਿਲਾਫ਼ ਹਮਾਸ ਦੇ ਹਮਲਿਆਂ ਦੀ ਆਲੋਚਨਾ ਕੀਤੀ ਅਤੇ ਫਲਸਤੀਨੀਆਂ ਲਈ ਭੋਜਨ, ਪਾਣੀ, ਮੈਡੀਕਲ ਦੇਖ-ਭਾਲ ਤੇ ਪਨਾਹ ਮੁਹੱਈਆ ਕਰਾਉਣ ਲਈ ਫੌਰੀ ਕਦਮ ਚੁੱਕਣ ’ਤੇ ਜ਼ੋਰ ਦੇਣ ਦੀ ਮੰਗ ਕੀਤੀ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਜਪਾਨ ਅਤੇ ਇਟਲੀ ਦੇ ਵਿਦੇਸ਼ ਮੰਤਰੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਫੌਰੀ ਲੋੜੀਂਦੀ ਸਹਾਇਤਾ, ਆਮ ਲੋਕਾਂ ਦੀ ਆਵਾਜਾਈ ਅਤੇ ਬੰਧਕਾਂ ਦੀ ਰਿਹਾਈ ਦੀ ਸਹੂਲਤ ਲਈ ਮਾਨਵੀ ਆਧਾਰ ’ਤੇ ਸੰਘਰਸ਼ ਰੋਕਣ ਦੀ ਹਮਾਇਤ ਕਰਦੇ ਹਨ। ਉਨ੍ਹਾਂ ਫਲਸਤੀਨੀਆਂ ਖ਼ਿਲਾਫ਼ ਕੱਟੜਪੰਥੀ ਹਿੰਸਾ ’ਚ ਵਾਧੇ ਦੀ ਵੀ ਨਿਖੇਧੀ ਕੀਤੀ। ਮੰਤਰੀਆਂ ਨੇ ਪੂਰਬੀ ਅਤੇ ਦੱਖਣੀ ਚੀਨ ਸਾਗਰਾਂ ਦੇ ਹਾਲਾਤ ਬਾਰੇ ਵੀ ਚਿੰਤਾ ਪ੍ਰਗਟਾਈ ਅਤੇ ਉਥੇ ਇਕਪਾਸੜ ਹਾਲਾਤ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦਾ ਤਿੱਖਾ ਵਿਰੋਧ ਕਰਨ ਦਾ ਫ਼ੈਸਲਾ ਲਿਆ ਹੈ। ਜਪਾਨ ਦੇ ਵਿਦੇਸ਼ ਮੰਤਰੀ ਯੋਕੋ ਕਾਮੀਕਾਵਾ ਨੇ ਉੱਤਰੀ ਕੋਰੀਆ ਬਾਰੇ ਚਿੰਤਾ ਜ਼ਾਹਿਰ ਕੀਤੀ। ਜੀ-7 ਦੇ ਵਿਦੇਸ਼ ਮੰਤਰੀਆਂ ਨੇ ਉੱਤਰੀ ਕੋਰੀਆ ਵੱਲੋਂ ਬੈਲਿਸਟਿਕ ਮਜਿ਼ਾਈਲਾਂ ਲਗਾਤਾਰ ਦਾਗੇ ਜਾਣ ਅਤੇ ਉਸ ਵੱਲੋਂ ਰੂਸ ਨੂੰ ਹਥਿਆਰ ਦਿੱਤੇ ਜਾਣ ਦੀ ਨਿੰਦਾ ਕੀਤੀ। -ਏਪੀ

Advertisement

ਦੌਰੇ ਦੇ ਆਖਰੀ ਪੜਾਅ ’ਤੇ ਭਾਰਤ ਪੁੱਜਣਗੇ ਬਲਿੰਕਨ

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਆਪਣੇ ਮੱਧ ਪੂਰਬ ਅਤੇ ਹੋਰ ਮੁਲਕਾਂ ਦੇ ਦੌਰੇ ਤਹਤਿ ਅਖੀਰ ’ਚ ਭਾਰਤ ਜਾਣਗੇ। ਉਹ ਤੁਰਕੀ ਤੋਂ ਸਿੱਧੇ ਟੋਕੀਓ ਪੁੱਜੇ ਸਨ। ਇਜ਼ਰਾਈਲ, ਜਾਰਡਨ, ਪੱਛਮੀ ਕੰਢੇ, ਸਾਇਪ੍ਰਸ ਅਤੇ ਇਰਾਕ ਦੇ ਦੌਰੇ ਮਗਰੋਂ ਉਹ ਤੁਰਕੀ ਪੁੱਜੇ ਸਨ। ਉਨ੍ਹਾਂ ਵੱਖ ਵੱਖ ਆਗੂਆਂ ਨਾਲ ਇਜ਼ਰਾਈਲ-ਹਮਾਸ ਜੰਗ ਰੋਕਣ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਉਹ ਹੁਣ ਜਪਾਨ ਤੋਂ ਦੱਖਣੀ ਕੋਰੀਆ ਜਾਣਗੇ ਜਿਥੋਂ ਉਹ ਭਾਰਤ ਲਈ ਰਵਾਨਾ ਹੋਣਗੇ। -ਏਪੀ

Advertisement

Advertisement
Author Image

sukhwinder singh

View all posts

Advertisement