ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਗਲਵਾੜਾ ਵੱਲੋਂ ਵਾਤਾਵਰਨ ਤੇ ਪੀੜਤ ਮਨੁੱਖਾਂ ਦੀ ਸਾਂਭ-ਸੰਭਾਲ ਦਾ ਸੱਦਾ

10:17 AM Jun 05, 2024 IST
ਪਿੰਗਲਵਾੜਾ ਸੰਸਥਾ ’ਚ ਸਮਾਗਮ ਮੌਕੇ ਪੁਸਤਕਾਂ ਰਿਲੀਜ਼ ਕਰਦੇ ਹੋਏ ਪ੍ਰਬੰਧਕ ਤੇ ਪਤਵੰਤੇ।

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ,4 ਜੂਨ
ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੇ 120ਵੇਂ ਜਨਮਦਿਨ ਦੇ ਮੌਕੇ ਅੱਜ ਵੱਖ-ਵੱਖ ਵਿਦਵਾਨਾਂ ਦੀਆਂ ਪੁਸਤਕਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਵਿਦਵਾਨਾਂ ਵੱਲੋਂ ਭਗਤ ਪੂਰਨ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਵਾਤਾਵਰਨ ਤੇ ਪੀੜਤ ਮਨੁੱਖਤਾ ਦੀ ਸਾਂਭ ਸੰਭਾਲ ਦਾ ਹੋਕਾ ਵੀ ਦਿਤਾ ਗਿਆ।
ਪਿੰਗਲਵਾੜਾ ਸੰਸਥਾ ਵੱਲੋਂ ਇਸ ਸਬੰਧ ਵਿੱਚ ਤਿੰਨ ਰੋਜ਼ਾ ਸਮਾਗਮਾਂ ਦੇ ਆਖਰੀ ਦਿਨ ਅੱਜ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸਹਿਜ ਪਾਠ ਤੇ ਭੋਗ ਪਾਏ ਗਏ ਅਤੇ ਸੁਖਮਨੀ ਸਾਹਿਬ ਦੇ ਪਾਠ ਮਗਰੋਂ ਰਾਗੀ ਜੱਥਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਪਿੰਗਲਵਾੜਾ ਦੇ ਕੈਂਪਸ ਵਿੱਚ ਕੀਤੇ ਗਏ ਸਮਾਗਮ ਦੌਰਾਨ ਵੱਖ-ਵੱਖ ਵਿਦਵਾਨਾਂ ਅਤੇ ਬੁਲਾਰਿਆਂ ਨੇ ਭਗਤ ਪੂਰਨ ਸਿੰਘ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਭਗਤ ਜੀ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਦਿੱਤੇ ਗਏ ਹੋਕੇ ਬਾਰੇ ਵਿਸ਼ੇਸ਼ ਤੌਰ ’ਤੇ ਆਵਾਜ਼ ਬੁਲੰਦ ਕੀਤੀ ਤੇ ਵਾਤਾਵਰਨ ’ਚ ਆ ਰਹੀਆਂ ਤਬਦੀਲੀਆਂ ਬਾਰੇ ਵੀ ਜ਼ਿਕਰ ਕੀਤਾ। ਇਸ ਮੌਕੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਵਰਾਜਬੀਰ ਦੀਆਂ 3 ਕਿਤਾਬਾਂ “ਭਾਈ ਹਮਾਰੇ ਸਦ ਹੀ ਜੀਵੀ”, “ਆਉਖੀ ਘਾਟੀ ਬਿਖੜਾ ਪੈਂਡਾ” ਅਤੇ “ਰੱਬ ਦੇ ਹੁਸਨ ਬਾਗ਼ ਦੇ ਵਾਰਿਸ” ਦੀ ਘੁੰਡ ਚੁਕਾਈ ਕੀਤੀ ਗਈ ਤੇ ਪਿੰਗਲਵਾੜਾ ਸੋਵੀਨਰ ਜਾਰੀ ਕੀਤਾ ਗਿਆ।
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸਸਾਇਟੀ (ਰਜਿ.), ਦੇ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ, ਇਸ ਸਮੇਂ ਭਗਤ ਜੀ ਦੇ ਦਿਖਾਏ ਰਾਹ ’ਤੇ ਚੱਲਣ, ਬਿਤਾਏ ਪਲਾਂ ਦੀ ਪ੍ਰੇਰਨਾ ਤੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਭਗਤ ਜੀ ਦੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਹਨ ਤੇ ਨਾਲ ਹੀ ਉਨ੍ਹਾਂ ਨੇ ਮਨੁੱਖਤਾ ਤੇ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਸੁਨੇਹਾ ਦਿੱਤਾ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਭਗਵੰਤ ਸਿੰਘ ਦਿਲਾਵਾਰੀ, ਕਰਨਲ ਜਸਮੀਤ ਸਿੰਘ ਗਿੱਲ, ਡਾ. ਨਵਨੀਤ ਕੌਰ ਭੁੱਲਰ, ਗੁਰਚਰਨ ਸਿੰਘ ਨੁਰਪੂਰ, ਭਾਈ ਵਰਿੰਦਰਪਾਲ ਸਿੰਘ, ਐਡਵੋਕੇਟ ਸਾਜਨਪ੍ਰੀਤ ਸਿੰਘ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਪ੍ਰੋ ਸਰਬਜੀਤ ਸਿੰਘ ਛੀਨਾ ਆਦਿ ਪਤਵੰਤੇ ਹਾਜ਼ਰ ਸਨ। ਪਿੰਗਲਵਾੜਾ ਸੰਸਥਾ ਵੱਲੋਂ ਪ੍ਰੀਤਮ ਢਾਬਾ ਦੇ ਪਰਿਵਾਰਕ ਮੈਬਰ ਜਗਜੀਤ ਸਿੰਘ ਤੇ ਜੋਗਿੰਦਰ ਢਾਬਾ ਦੇ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ। ਭਗਤ ਜੀ ਇਥੋਂ ਅਪਾਹਜਾਂ ਤੇ ਰੋਗੀਆਂ ਲਈ ਪ੍ਰਸ਼ਾਦੇ ਲੈਂਦੇ ਹੁੰਦੇ ਸਨ।

Advertisement

Advertisement
Advertisement