ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਮੋਰਚਾ ਵੱਲੋਂ ਲੋਕਾਂ ਨੂੰ ਸੰਘਰਸ਼ ਦੇ ਰਾਹ ਤੁਰਨ ਦਾ ਸੱਦਾ

09:00 AM Jun 01, 2024 IST
ਪਿੰਡ ਲੱਲੂਆਣਾ ਵਿਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਜਗਮੇਲ ਸਿੰਘ।

ਪੱਤਰ ਪ੍ਰੇਰਕ
ਮਾਨਸਾ, 31 ਮਈ
ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਸੰਘਰਸ਼ਸ਼ੀਲ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਭੁਲੇਖੇ ਵਿਚੋਂ ਨਿਕਲ ਕੇ ਇਸ ਤੋਂ ਭਲੇ ਦੀ ਝਾਕ ਛੱਡੋ। ਉਨ੍ਹਾਂ ਸਾਂਝੇ ਸੰਘਰਸ਼ਾਂ ’ਤੇ ਜ਼ੋਰ ਦਿੰਦਿਆਂ ਸੰਘਰਸ਼ਾਂ ਦੇ ਕਦਮ ਵਧਾਉਣ ਦਾ ਸੱਦਾ ਦਿੱਤਾ ਹੈ। ਉਹ ਅੱਜ ਮਾਨਸਾ ਨੇੜਲੇ ਪਿੰਡ ਲੱਲੂਆਣਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ 77 ਸਾਲਾਂ ਤੋਂ ਸਰਕਾਰਾਂ ਬਦਲ-ਬਦਲ ਲੋਕ ਦੇਖ ਰਹੇ ਹਨ ਕਿ ਵਸੀਲਿਆਂ ਤੇ ਸਾਧਨਾਂ ਸੋਮਿਆਂ ਦੀ ਕਾਣੀ ਵੰਡ ਦੀਆਂ ਬੁਨਿਆਦਾਂ ਉੱਪਰ ਉਸਰੇ ਰਾਜ ਅੰਦਰ ਲੋਕਾਂ ਦੀ ਕੋਈ ਵੁੱਕਤ ਨਹੀਂ ਹੈ ਤੇ ਨਾ ਕਿਧਰੇ ਸੁਣਵਾਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨਾ ਸਿਰਫ ਲੋਕਾਂ ਦੇ ਅਸਲ ਮਸਲੇ ਰੋਲਕੇ ਭਟਕਾਊ ਅਤੇ ਭਰਮਾਊ ਮੁੱਦਿਆਂ ਉੱਤੇ ਕੇਂਦਰਿਤ ਹੁੰਦੀਆਂ ਹਨ ਅਤੇ ਲੋਕਾਂ ਦੀ ਸਾਂਝ, ਚੇਤਨਾ ਅਤੇ ਸੰਘਰਸ਼ਾਂ ਨੂੰ ਢਾਹ ਲਾਉਂਦੀਆਂ ਹਨ ਸਗੋਂ ਇਨ੍ਹਾਂ ਵਿੱਚ ਹਿੱਸਾ ਲੈ ਰਹੀਆਂ ਸਭਨਾਂ ਮੁੱਖ ਧਿਰਾਂ ਦੀ ਉਨ੍ਹਾਂ ਬੁਨਿਆਦੀ ਮੁੱਦਿਆਂ ਉੱਤੇ ਸਹਿਮਤੀ ਹੈ, ਜੋ ਭਾਰਤੀ ਲੋਕਾਂ ਦੀ ਦੁਰਦਸ਼ਾ ਲਈ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਨਕਲਾਬੀ ਬਦਲ ਉਸਾਰਨ ਦੇ ਰਾਹ ਤੁਰਨ ਦੀ ਦਿਸ਼ਾ ਵਿਚ ਮੌਜੂਦਾ ਸਮੇਂ ਵਿੱਚ ਜਥੇਬੰਦੀਆਂ ਨੂੰ ਸੰਘਰਸ਼ਾਂ ਨੂੰ ਤੇਜ਼ ਕਰਨ ਦੀ ਲੋੜ ਹੈ।

Advertisement

Advertisement
Advertisement