ਕਾਲਜ ’ਚ ਅੰਤਰ-ਸਕੂਲ ਵਿਰਾਸਤੀ ਮੇਲਾ ਕਰਵਾਇਆ
ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿੱਚ ਅੰਤਰ ਸਕੂਲ ਵਿਰਾਸਤੀ ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ 12 ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਘਬੀਰ ਸਿੰਘ ਸਹਾਰਨਮਾਜਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਪਾਲ ਸਿੰਘ ਜੱਲ੍ਹਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਹੋਏ ਰਚਨਾਤਮਕ ਲੇਖਣ ਮੁਕਾਬਲੇ ਵਿਚ ਗੋਪਾਲ ਪਬਲਿਕ ਸਕੂਲ ਈਸੜੂ ਨੇ ਪਹਿਲਾ, ਮਾਤਾ ਗੰਗਾ ਕਾਲਜ ਕੋਟਾਂ ਨੇ ਦੂਜਾ, ਗੋਰਮਿੰਟ ਸਕੂਲ ਬੀਜਾ ਨੇ ਤੀਜਾ, ਅੰਗਰੇਜ਼ੀ ਵਿਚ ਗੌਰਮਿੰਟ ਸਕੂਲ ਬੀਜਾ ਨੇ ਪਹਿਲਾ, ਸ਼ਕਤੀ ਪਬਲਿਕ ਸਕੂਲ ਦੋਰਾਹਾ ਨੇ ਦੂਜਾ, ਗੁਰੂ ਤੇਗ ਬਹਾਦਰ ਸਕੂਲ ਦੋਰਾਹਾ ਤੇ ਗੌਰਮਿੰਟ ਸਕੂਲ ਪਾਇਲ ਨੇ ਤੀਜਾ, ਹਿੰਦੀ ’ਚ ਗੌਰਮਿੰਟ ਸਕੂਲ ਬੀਜਾ ਨੇ ਪਹਿਲਾ, ਮਾਤਾ ਗੰਗਾ ਕਾਲਜ ਨੇ ਦੂਜਾ ਤੇ ਗੋਪਾਲ ਪਬਲਿਕ ਸਕੂਲ ਈਸੜੂ ਨੇ ਤੀਜਾ, ਪੰਜਾਬੀ ’ਚ ਗੌਰਮਿੰਟ ਸਕੂਲ ਪਾਇਲ ਨੇ ਪਹਿਲਾ, ਗੌਰਮਿੰਟ ਸਕੂਲ (ਲੜਕੇ) ਪਾਇਲ ਨੇ ਦੂਜਾ ਤੇ ਗੌਰਮਿੰਟ ਸਕੂਲ ਬੀਜਾ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਵਿਚ ਗੌਰਮਿੰਟ ਸਕੂਲ ਰੁਪਾਲੋਂ ਪਹਿਲੇ, ਗੌਰਮਿੰਟ ਸਕੂਲ ਪਾਇਲ ਦੂਜੇ ਤੇ ਮਾਤਾ ਗੰਗਾ ਕਾਲਜ ਕੋਟਾਂ ਤੀਜੇ, ਕੋਲਾਜ਼ ਮੇਕਿੰਗ ’ਚ ਬਾਬਾ ਜ਼ੋਰਾਵਰ ਫਤਹਿ ਸਿੰਘ ਸਕੂਲ ਕੋਟਾਂ ਪਹਿਲੇ, ਮਾਤਾ ਗੰਗਾ ਕਾਲਜ ਦੂਜੇ, ਗੋਲਡ ਸਟਾਰ ਸਕੂਲ ਬੀਜਾ ਤੀਜੇ, ਆਨ ਦਾ ਸਪਾਟ ਪੇਟਿੰਗ ’ਚ ਗੋਪਾਲ ਪਬਲਿਕ ਸਕੂਲ ਈਸੜੂ ਪਹਿਲੇ, ਗੌਰਮਿੰਟ ਸਕੂਲ ਪਾਇਲ ਦੂਜੇ, ਸਟਿੱਲ ਲਾਈਫ ਡਰਾਇੰਗ ’ਚ ਮਾਤਾ ਗੰਗਾ ਕਾਲਜ ਪਹਿਲੇ, ਆਨੰਦ ਈਸ਼ਰ ਸਕੂਲ ਦੂਜੇ, ਰੰਗੋਲੀ ’ਚ ਮਾਤਾ ਗੰਗਾ ਕਾਲਜ ਪਹਿਲੇ, ਆਨੰਦ ਈਸ਼ਰ ਸਕੂਲ ਦੂਜੇ, ਕਾਰਟੂਨਿੰਗ ’ਚ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸਕੂਲ ਪਹਿਲੇ, ਗੋਪਾਲ ਪਬਲਿਕ ਸਕੂਲ ਈਸੜੂ ਦੂਜੇ, ਕਢਾਈ ਮੁਕਾਬਲੇ ’ਚ ਮਾਤਾ ਗੰਗਾ ਕਾਲਜ ਪਹਿਲੇ, ਗੌਰਮਿੰਟ ਸਕੂਲ ਪਾਇਲ ਦੂਜੇ, ਉੱਨ ਦੀ ਬੁਣਾਈ ’ਚ ਗੌਰਮਿੰਟ ਸਕੂਲ ਪਾਇਲ ਦੂਜੇ, ਸ਼ਬਦ ਗਾਇਨ ’ਚ ਮਾਤਾ ਗੰਗਾ ਕਾਲਜ ਪਹਿਲੇ, ਗੋਪਾਲ ਪਬਲਿਕ ਸਕੂਲ ਈਸੜੂ ਦੂਜੇ ਸਥਾਨ ’ਤੇ ਰਿਹਾ।