ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਤਰੋਂ-ਹਥਨ ਸੜਕ ਦੇ ਨਿਰਮਾਣ ਕਾਰਜਾਂ ਦੀ ਜਾਂਚ ਮੰਗੀ

09:03 AM Jul 18, 2024 IST
15 ਦਿਨ ਪਹਿਲਾਂ ਬਣੀ ਕਾਤਰੋਂ-ਹਥਨ ਸੜਕ ਵਿੱਚ ਪਏ ਹੋਏ ਟੋਏ।

ਬੀਰਬਲ ਰਿਸ਼ੀ
ਸ਼ੇਰਪੁਰ, 17 ਜੁਲਾਈ
ਹਲਕਾ ਧੂਰੀ ਵਿੱਚ ਕਾਤਰੋਂ-ਹਥਨ ਸੜਕ ਦੇ ਨਿਰਮਾਣ ਕਾਰਜ ’ਤੇ ਸਵਾਲ ਚੁੱਕਦੇ ਹੋਏ ਪਿੰਡ ਚਾਂਗਲੀ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਸਾਬਕਾ ਸਰਪੰਚ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਲੋਕਾਂ ਦੀ ਮੰਗ ’ਤੇ ਉਕਤ ਸੜਕ ਲਈ ਕਰੋੜਾਂ ਦੀ ਗਰਾਂਟ ਜਾਰੀ ਕੀਤੀ ਸੀ, ਪਰ ਹੁਣ ਸੜਕ ਬਣਾਉਣ ਸਮੇਂ ਖਾਮੀਆਂ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੀ ਗਵਾਹੀ ਭਰਦੀਆਂ ਹਨ। ਉਨ੍ਹਾਂ ਦੱਸਿਆ ਕਿ ਕਾਤਰੋਂ ਦੀ ਸ਼ੁਰੂਆਤ ਵਿੱਚ ਹੀ ਸੜਕ ਦਰਮਿਆਨ ਖੱਡਾ ਪੈਣਾ ਸ਼ੁਰੂ ਹੋ ਗਿਆ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡਾ ਹੋ ਸਕਦਾ ਹੈ। ਇਸੇ ਤਰਾਂ ਇਸ 18 ਫੁੱਟੀ ਸੜਕ ਦਰਮਿਆਨ ਜੋ ਪਾਣੀ ਦੀ ਨਿਕਾਸੀ ਲਈ ਪੁਲੀਆਂ ਲਗਾਈਆਂ ਗਈਆਂ ਹਨ ਉਨ੍ਹਾਂ ’ਤੇ ਕਿਸੇ ਵੀ ਪੁਲੀ ’ਤੇ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਹਾਦਸਿਆਂ ਦਾ ਖਦਸ਼ਾ ਹੈ। ਘਨੌਰੀ ਕਲਾਂ ਤੋਂ ਹਥਨ ਤੱਕ ਸੜਕ ਦਾ ਕੰਮ ਘਨੌਰ ਕਲਾਂ ਪਿੰਡ ਤੋਂ ਅੱਗੇ ਨਹੀਂ ਵਧਿਆ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਸੜਕ ਦਾ ਕੰਮ ਹਾਲੇ ਮੁਕੰਮਲ ਹੋਣਾ ਬਾਕੀ: ਜੇਈ

ਲੋਕ ਨਿਰਮਾਣ ਵਿਭਾਗ ਦੇ ਜੇਈ ਬਲਪ੍ਰੀਤ ਸਿੰਘ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜਿਹੜੀਆਂ ਪੁਲੀਆਂ ’ਤੇ ਸਰੁੱਖਿਆ ਦੀਵਾਰਾਂ ਦਾ ਕੰਮ ਹੈ ਉਹ ਮੀਂਹ ਕਰਕੇ ਅਧੂਰਾ ਹੈ, ਜਿੱਥੇ ਹਾਲੇ ਪ੍ਰੀਮਿਕਸ ਨਹੀਂ ਪਾਈ ਗਈ ਉੱਥੇ ਪੁਲੀਆਂ ਲਗਾਉਣੀਆਂ ਹਨ।

Advertisement
Advertisement
Advertisement