ਨੀਦਰਲੈਂਡ ਦੇ 3 ਹਜ਼ਾਰ ਕਾਰਾਂ ਲੈ ਕੇ ਜਾ ਰਹੇ ਸਮੁੰਦਰੀ ਜਹਾਜ਼ ਨੂੰ ਅੱਗ ਲੱਗ ਕਾਰਨ ਭਾਰਤੀ ਦੀ ਮੌਤ ਤੇ 20 ਜ਼ਖ਼ਮੀ
12:34 PM Jul 27, 2023 IST
Advertisement
ਲੰਡਨ, 27 ਜੁਲਾਈ
ਨੀਦਰਲੈਂਡ ਦੇ ਤੱਟ ਤੋਂ ਕਰੀਬ 3000 ਕਾਰਾਂ ਨੂੰ ਲੈ ਕੇ ਜਾ ਰਹੇ ਮਾਲਵਾਹਕ ਜਹਾਜ਼ ਵਿੱਚ ਅੱਗ ਲੱਗਣ ਕਾਰਨ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਡੱਚ ਤੱਟ ਰੱਖਿਅਕਾਂ ਨੇ ਚੇਤਾਵਨੀ ਦਿੱਤੀ ਕਿ ਅੱਗ ਬੁਝਾਉਣ ਦੀ ਕਾਰਵਾਈ ਕਈ ਦਨਿਾਂ ਤੱਕ ਚੱਲ ਸਕਦੀ ਹੈ। ਅੱਗ ਮੰਗਲਵਾਰ ਰਾਤ ਨੂੰ 199-ਮੀਟਰ ਪਨਾਮਾ-ਰਜਿਸਟਰਡ ਫਰੀਮੈਂਟਲ ਹਾਈਵੇਅ 'ਤੇ ਲੱਗੀ, ਜੋ ਜਰਮਨੀ ਤੋਂ ਮਿਸਰ ਵੱਲ ਜਾ ਰਿਹਾ ਸੀ। ਕਈ ਚਾਲਕ ਦਲ ਦੇ ਮੈਂਬਰਾਂ ਨੇ ਸਮੁੰਦਰ ਵਿੱਚ ਛਾਲ ਮਾਰ ਕੇ ਜਾਨ ਬਚਾਈ। ਨੀਦਰਲੈਂਡ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਅੱਗ ਲੱਗਣ ਕਾਰਨ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਟਵੀਟ ਵਿੱਚ ਕਿਹਾ, ‘ਅਸੀਂ ਉੱਤਰੀ ਸਾਗਰ ਵਿੱਚ ਜਹਾਜ਼ ‘ਫਰੀਮੈਂਟਲ ਹਾਈਵੇ’ ਨਾਲ ਜੁੜੀ ਘਟਨਾ ਤੋਂ ਬਹੁਤ ਦੁਖੀ ਹਾਂ, ਜਿਸ ਵਿੱਚ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗੲਂ ਤੇ ਚਾਲਕ ਦਲ ਦੇ ਕਈ ਮੈਂਬਰ ਜ਼ਖਮੀ ਹੋ ਗਏ।’
Advertisement
Advertisement