ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਿਜ਼ਰਾਬਾਦ ਵਿੱਚ ਅੱਖਾਂ ਦਾ ਜਾਂਚ ਕੈਂਪ ਲਾਇਆ

08:17 AM Dec 14, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਕੁਰਾਲੀ, 13 ਦਸੰਬਰ
ਖਿਜ਼ਰਾਬਾਦ ਸਥਿਤ ਰਾਧਾ ਕ੍ਰਿਸ਼ਨ ਧਰਮਸ਼ਾਲਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਦੇਖ-ਰੇਖ ਹੇਠ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਯੁਰਵੈਦਿਕ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਦਿਆਂ ਜੀਤੀ ਪਡਿਆਲਾ ਦੀ ਸਮੁੱਚੀ ਟੀਮ ਵੱਲੋਂ ਇਸ ਕੀਤੇ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ। ਰਣਜੀਤ ਸਿੰਘ ਜੀਤੀ ਪਡਿਆਲਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਅਲਫ਼ਾ ਹਸਪਤਾਲ ਚੰਡੀਗੜ੍ਹ ਦੇ ਡਾਕਟਰ ਸਿਧਾਰਥ ਦੁੱਗਲ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ। ਆਯੁਰਵੈਦਿਕ ਕੈਂਪ ਵਿੱਚ ਡਾ. ਹਰਦੀਪ ਸਿੰਘ, ਡਾ. ਨਵਜੋਤ ਕੁਮਾਰ ਅਤੇ ਡਾ. ਅੰਜੂ ਕੰਬੋਜ ਦੀ ਅਗਵਾਈ ਵਿੱਚ ਆਈ ਟੀਮ ਨੇ 125 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਜੀਤੀ ਪਡਿਅਲਾ ਨੇ ਦੱਸਿਆ ਕਿ ਭਵਿੱਖ ਵਿੱਚ ਅਜਿਹੇ ਹੀ ਕੈਂਪ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਲਗਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਕੁਸ਼ਲ ਪਾਲ, ਕੌਂਸਲਰ ਰਮਾਕਾਂਤ ਕਾਲੀਆ, ਬਲਾਕ ਪ੍ਰਧਾਨ ਮਦਨ ਸਿੰਘ, ਸਰਪੰਚ ਜਸਵੀਰ ਕੌਰ ਖਿਜਰਾਬਾਦ, ਕਮੇਟੀ ਮੈਂਬਰ ਸੰਦੀਪ ਕੌਰ, ਜੀਵਨ ਕੁਮਾਰ, ਕਮਲਜੀਤ ਸਿੰਘ ਮੁੱਲਾਂਪੁਰ, ਸਾਹਿਲ ਧੀਮਾਨ, ਪਰਮਿਦਰ ਧੀਮਾਨ, ਲਖਵੀਰ ਸਿੰਘ ਕਾਲਸੀ ਆਦਿ ਹਾਜ਼ਰ ਸਨ।

Advertisement

Advertisement
Advertisement