ਅਜਨਾਲਾ ’ਚ ਥਾਣੇ ਬਾਹਰੋਂ ਬੰਬਨੁਮਾ ਚੀਜ਼ ਮਿਲੀ
07:45 AM Nov 25, 2024 IST
Advertisement
ਪੱਤਰ ਪ੍ਰੇਰਕ
ਅਜਨਾਲਾ, 24 ਨਵੰਬਰ
ਇੱਥੇ ਥਾਣਾ ਅਜਨਾਲਾ ਦੇ ਬਾਹਰੋਂ ਅੱਜ ਬੰਬ ਵਰਗੀ ਵਸਤੂ ਮਿਲੀ ਹੈ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਪੁਲੀਸ ਨੇ ਨਸ਼ਟ ਕਰਨ ਮਗਰੋਂ ਜਾਂਚ ਲਈ ਲੈਬਾਰਟਰੀ ਵਿੱਚ ਭੇਜ ਦਿੱਤਾ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਅਜਨਾਲਾ ਦੀ ਪੁਲੀਸ ਤੁਰੰਤ ਹਰਕਤ ’ਚ ਆ ਗਈ ਅਤੇ ਥਾਣੇ ਦੇ ਬਾਹਰਲੇ ਖੇਤਰ ਨੂੰ ਸੀਲ ਕਰ ਦਿੱਤਾ। ਦੂਜੇ ਪਾਸੇ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦਾ ਜਾਇਜ਼ਾ ਲੈਣ ਲਈ ਥਾਣੇ ਦਾ ਦੌਰਾ ਕੀਤਾ ਗਿਆ। ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਜੋ ਬੰਬਨੁਮਾ ਵਸਤੂ ਥਾਣਾ ਅਜਨਾਲਾ ਦੇ ਬਾਹਰੋਂ ਬਰਾਮਦ ਹੋਈ ਹੈ। ਉਸ ਨੂੰ ਨਸ਼ਟ ਕਰ ਕੇ ਟੈਸਟ ਕਰਨ ਲਈ ਲੈਬਾਰਟਰੀ ਵਿੱਚ ਭੇਜ ਦਿੱਤਾ ਹੈ।
Advertisement
Advertisement
Advertisement