ਭਾਰਤੀ ਮੂਲ ਦਾ ਮਾਹਿਰ ਲੈਸਟਰ ਝੜਪ ਮਾਮਲੇ ਦੀ ਸਮੀਖਿਆ ਕਮੇਟੀ ’ਚ ਸ਼ਾਮਲ
06:17 AM Sep 20, 2023 IST
ਲੰਡਨ, 19 ਸਤੰਬਰ
ਭਾਰਤੀ ਮੂਲ ਦੇ ਮਾਹਿਰ ਡਾ. ਸਮੀਰ ਸ਼ਾਹ ਨੂੰ ਪਿਛਲੇ ਸਾਲ ਲੈਸਟਰ ਸ਼ਹਿਰ ’ਚ ਹੋਈ ਝੜਪ ਦੀ ਆਜ਼ਾਦ ਢੰਗ ਨਾਲ ਸਮੀਖਿਆ ਕਰਨ ਲਈ ਬਰਤਾਨਵੀ ਸਰਕਾਰ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਦੁਬਈ ’ਚ ਭਾਰਤ-ਪਾਕਿਸਤਾਨ ਏਸ਼ੀਆ ਕੱਪ ਕ੍ਰਿਕਟ ਮੈਚ ਤੋਂ ਬਾਅਦ ਦੋ ਧੜਿਆਂ ਵਿਚਾਲੇ ਇਹ ਝੜਪ
ਹੋਈ ਸੀ।
ਸ਼ਾਹ ਨੂੰ ਵਿਰਾਸਤ ਤੇ ਟੈਲੀਵਿਜ਼ਨ ਦੀਆਂ ਸੇਵਾਵਾਂ ਬਦਲੇ 2019 ਵਿੱਚ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੂਜੀ ਵੱਲੋਂ ਸੀਬੀਈ (ਬਰਤਾਨਵੀ ਸਾਮਰਾਜ ਦਾ ਸਭ ਤੋਂ ਬਿਹਤਰੀਨ ਕਮਾਂਡਰ) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਬਰਤਾਨਵੀ ਸਰਕਾਰ ਨੇ ਬੀਤੇ ਦਿਨ ਕਿਹਾ ਕਿ ਉਹ ਉਸ ਕਮੇਟੀ ’ਚ ਸਾਥੀ ਮਾਹਿਰਾਂ ਨਾਲ ਮਿਲ ਕੇ ਕੰਮ ਕਰਨਗੇ ਜਿਸ ਨੇ ਅਗਲੇ ਸਾਲ ਇਸ ਘਟਨਾ ਦੀ ਸਮੀਖਿਆ ਦਾ ਨਤੀਜਾ ਪ੍ਰਕਾਸ਼ਤ ਕਰਨਾ ਹੈ। -ਪੀਟੀਆਈ
Advertisement
Advertisement