For the best experience, open
https://m.punjabitribuneonline.com
on your mobile browser.
Advertisement

ਬੁੱਧ ਸਮ੍ਰਿਤੀ ਚਿੰਨ੍ਹਾਂ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧ ਬਾਰੇ ਪ੍ਰਦਰਸ਼ਨੀ ਸ਼ੁਰੂ

07:13 AM Feb 23, 2024 IST
ਬੁੱਧ ਸਮ੍ਰਿਤੀ ਚਿੰਨ੍ਹਾਂ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧ ਬਾਰੇ ਪ੍ਰਦਰਸ਼ਨੀ ਸ਼ੁਰੂ
ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਪ੍ਰਦਰਸ਼ਨੀ ਦੇਖਦੇ ਹੋਏ। -ਫੋਟੋ: ਮਾਨਸ ਰੰਜਨ ਭੂਈ
Advertisement

ਆਦਿਤੀ ਟੰਡਨ
ਨਵੀਂ ਦਿੱਲੀ, 22 ਫਰਵਰੀ
ਕੌਮੀ ਰਾਜਧਾਨੀ ’ਚ ਅੱਜ ਇੱਕ ਸ਼ੁਰੂ ਹੋਈ ਇੱਕ ਵਿਲੱਖਣ ਪ੍ਰਦਰਸ਼ਨੀ ਤੋਂ ਇਤਿਹਾਸ ਦੇ ਬਹੁਤ ਦੀ ਘੱਟ ਪਤਾ ਤੱਥ ਦਾ ਪਤਾ ਲਗਦਾ ਹੈ ਕਿ ਸਭ ਤੋਂ ਪਹਿਲਾਂ ਲੱਭੇ ਗਏ ਬੁੱਧ ਦੇ ਸਮ੍ਰਿਤੀ ਚਿੰਨ੍ਹਾਂ ਦਾ ਸਬੰਧ ਸਿੱਖ ਸਾਮਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਨਾਲ ਹੈ। ਇਤਿਹਾਸਕਾਰ ਹਿਮਾਂਸ਼ੂ ਪ੍ਰਭਾ ਰੇਅ ਵੱਲੋਂ ਕਰਵਾਏ ਗਏ ਸਮਾਗਮ ਦਾ ਉਦਘਾਟਨ ਕਰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਪ੍ਰਦਰਸ਼ਨੀ ਨੂੰ ਭਲਕ 23 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਦੋ ਰੋਜ਼ਾ ਕਾਨਫਰੰਸ ‘ਏਸ਼ੀਆ ਆਨ ਦਿ ਮੂਵ’ ਤੋਂ ਪਹਿਲਾਂ ਪੂਰੀ ਤਰ੍ਹਾਂ ਢੁੱਕਵਾਂ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਮਹਾਰਾਰਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਤਾਇਨਾਤ ਫਰਾਂਸੀਸੀ ਅਧਿਕਾਰੀ ਯਾਂ ਬੈਪਤਿਸਤੇ ਵੈਂਚੁਰਾ ਨੇ 1830 ਵਿੱਚ ਰਾਵਲਪਿੰਡੀ ਦੇ ਉੱਤਰ-ਪੱਛਮ ਵਿੱਚ ਮਾਨੀਕਿਆਲਾ (ਮੌਜੂਦਾ ਪਾਕਿਸਤਾਨ) ਵਿੱਚ ਪੁਰਾਤੱਤਵੀ ਖੁਦਾਈ ਕੀਤੀ ਸੀ। ਮਾਨੀਕਿਆਲਾ, ਜਿੱਥੇ ਮੰਨਿਆ ਜਾਂਦਾ ਹੈ ਕਿ ਸਿਕੰਦਰ ਮਹਾਨ ਦੇ ਘੋੜੇ ਨੂੰ ਇੱਥੇ ਹੀ ਦਫਨਾਇਆ ਗਿਆ ਸੀ ਅਤੇ ਇਹ ਇੱਥੇ ਜੀਟੀ ਰੋਡ ’ਤੇ ਸਥਿਤ ਵੱਡਾ ਬੋਧੀ ਕੇਂਦਰ ਸੀ। ਇੱਥੇ ਬੋਧੀ ਸਤੂਪ ਵਿੱਚ ਵੈਂਚੁਰਾ ਨੂੰ ਕੁਸ਼ਾਨ ਕਾਲ ਦੇ ਸੋਨੇ ਦੇ ਸਿੱਕੇ ਮਿਲੇ ਸੀ ਜਿਨ੍ਹਾਂ ’ਤੇ ਭਗਵਾਨ ਬੁੱਧ ਦੀ ਤਸਵੀਰ ਸੀ ਅਤੇ ਇਹ ਸਿੱਕੇ ਦੂਜੀ ਸਦੀ (ਈਸਾ ਪੂਰਵ) ਦੇ ਸਨ। ਖੁਦਾਈ ਦੌਰਾਨ ਪਹਿਲੀ ਵਾਰ ਚਾਂਦੀ ਦੇ ਸਿੱਕੇ ਵੀ ਮਿਲੇ ਜਿਨ੍ਹਾਂ ’ਤੇ ਵੀ ਬੁੱਧ ਦੀ ਤਸਵੀਰ ਸੀ। ਹਾਲਾਂਕਿ ਵੈਂਚੁਰਾ ਨੂੰ ਮਗਰੋਂ ਪਤਾ ਲੱਗਾ ਕਿ ਜਿਸ ਥਾਂ ਨੂੰ ਉਹ ਮਹਾਨ ਸਿਕੰਦਰ ਦੇ ਘੋੜੇ ਦੀ ਕਬਰਗਾਹ ਸਮਝ ਰਿਹਾ ਸੀ ਉਹ ਅਸਲ ਵਿੱਚ ਬੁੱਧ ਦੇ ਸਮੇਂ ਦੇ ਸਮ੍ਰਿਤੀ ਚਿੰਨ੍ਹ ਸਨ। ਉਨ੍ਹਾਂ ਕਿਹਾ, ‘ਕਾਨਫਰੰਸ ਵਿੱਚ ਅਸੀਂ ਨਾ ਸਿਰਫ਼ ਸਭ ਤੋਂ ਪਹਿਲਾਂ ਆਏ ਵਪਾਰੀਆਂ, ਖੋਜਾਰਥੀਆਂ ਤੇ ਤੀਰਥ ਯਾਤਰੀਆਂ ਅਤੇ ਉਨ੍ਹਾਂ ਵੱਲੋਂ ਏਸ਼ੀਆ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਕੀਤੀਆਂ ਯਾਤਰਾਵਾਂ ਕਰ ਕੇ ਪਏ ਪ੍ਰਭਾਵ ਬਲਕਿ ਬੋਧੀ ਸਮ੍ਰਿਤੀ ਚਿੰਨ੍ਹਾਂ ਦੀ ਵੀ ਗੱਲ ਕਰਾਂਗੇ ਕਿ ਕਿਵੇਂ 2300 ਸਾਲ ਪਹਿਲਾਂ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ ਤੇ ਜਿਨ੍ਹਾਂ ਨੂੰ ਸਤੂਪਾਂ ਵਿੱਚ ਸਥਾਪਤ ਕੀਤਾ ਗਿਆ ਜੋ ਕਦੇ ਨਹੀਂ ਦੇਖੇ ਗਏ। ਸਾਬਕਾ ਰਾਜਪਾਲ ਨੇ ਅਸ਼ੋਕ ਸਤੰਭ ਦੀ ਵੀ ਗੱਲ ਕੀਤੀ ਕਿ ਕਿਵੇਂ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਸਾਰਨਾਥ ਵਿੱਚ ਖੁਦਾਈ ਦੌਰਾਨ ਇਸ ਨੂੰ ਕੱਢਿਆ ਗਿਆ ਅਤੇ ਧੰਮ ਚੱਕਰ ਨੂੰ ਆਜ਼ਾਦ ਭਾਰਤ ਦੇ ਕੌਮੀ ਚਿੰਨ੍ਹ ਵਜੋਂ ਮਾਨਤਾ ਦਿੱਤੀ ਗਈ। ਉਨ੍ਹਾਂ ਕਿਹਾ, ‘ਆਜ਼ਾਦ ਭਾਰਤ ਦੇ ਇਨ੍ਹਾਂ ਚਿੰਨ੍ਹਾਂ ਨੂੰ ਸੰਸਦ ਭਵਨ ਵਿੱਚ ਪਈ ਸੰਵਿਧਾਨ ਪੁਸਤਿਕਾ ਵਿੱਚ ਬਹੁਤ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ।’
ਇਹ ਪ੍ਰਦਰਸ਼ਨੀ ਇਸ ਗੱਲੋਂ ਵੀ ਅਹਿਮ ਹੈ ਕਿਉਂਕਿ ਇਸ ਵਿੱਚ ਸਮ੍ਰਿਤੀ ਚਿੰਨ੍ਹਾਂ ਦੇ ਪੁਰਾਤੱਤਵੀ ਸਬੂਤਾਂ ਨੂੰ ਵਿਸਥਾਰ ’ਚ ਦਰਸਾਇਆ ਗਿਆ ਹੈ। ‘ਟਰੈਵਲਿੰਗ ਰੈਲਿਕਸ: ਸਪਰੈਡਿੰਗ ਦਿ ਵਰਡ ਆਫ ਦਿ ਬੁੱਧਾ’ ਸਿਰਲੇਖ ਵਾਲੀ ਪ੍ਰਦਰਸ਼ਨੀ ਇੰਡੀਅਨ ਇੰਟਰਨੈਸ਼ਨਲ ਸੈਂਟਰ (ਆਈਆਈਸੀ) ਵਿੱਚ ਸੱਤ ਮਾਰਚ ਤੱਕ ਜਾਰੀ ਰਹੇਗੀ।

Advertisement

Advertisement
Author Image

joginder kumar

View all posts

Advertisement
Advertisement
×